ਨਵੀਂ ਦਿੱਲੀ (ਆਈਏਐੱਨਐੱਸ) : ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਗਾਵਰ ਨੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਰੋਹਿਤ ਸ਼ਰਮਾ ਜਿਸ ਅੰਦਾਜ਼ ਵਿਚ ਖੇਡਦੇ ਹਨ ਉਹੀ ਉਨ੍ਹਾਂ ਨੂੰ ਜ਼ਿਆਦਾ ਦੌੜਾਂ ਬਣਾਉਣ ਲਈ ਪ੍ਰਰੇਰਿਤ ਕਰਦਾ ਹੈ। ਰੋਹਿਤ ਤਿੰਨਾਂ ਫਾਰਮੈਟਾਂ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। 2019 ਰੋਹਿਤ ਲਈ ਬਹੁਤ ਖ਼ਾਸ ਰਿਹਾ। ਵਿਸ਼ਵ ਕੱਪ 2019 ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਰੋਹਿਤ ਕਿਸੇ ਇਕ ਵਿਸ਼ਵ ਕੱਪ ਵਿਚ ਪੰਜ ਸੈਂਕੜੇ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸਨ। ਰੋਹਿਤ ਨੇ ਟੈਸਟ ਕਰੀਅਰ ਦੀ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਵਨ ਡੇ ਵਿਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਾਵਰ ਨੇ ਕਿਹਾ ਕਿ ਸੈਂਕੜਾ ਬਣਾਉਣ ਦੇ ਪ੍ਰਤੀ ਝੁਕਾਅ ਉਨ੍ਹਾਂ ਦੀ ਕਾਮਯਾਬੀ ਦੇ ਰਾਹ ਖੋਲ੍ਹਦਾ ਹੈ। ਿਫ਼ਲਹਾਲ ਅਸੀਂ ਰੋਹਿਤ ਦੀ ਯੋਗਤਾ ਨੂੰ ਹਰ ਸਮੇਂ ਦੇਖਦੇ ਹਾਂ ਕਿਉਂਕਿ ਉਹ ਦੌੜਾਂ ਦੇ ਢੇਰ ਲਾਉਂਦੇ ਹਨ। ਉਨ੍ਹਾਂ ਵਿਚ ਦਿ੍ੜ ਸੰਕਲਪ, ਯੋਗਤਾ, ਤਕਨੀਕ, ਸ਼ਾਂਤ ਸੁਭਾਅ ਤੇ ਇਕਾਗਰਤਾ ਹੈ। ਇਹੀ ਸਾਰੀਆਂ ਗੱਲਾਂ ਹਨ ਜੋ ਤੁਹਾਨੂੰ ਕ੍ਰੀਜ਼ 'ਤੇ ਲੰਬੇ ਸਮੇਂ ਤਕ ਬਣਾਈ ਰੱਖਦੀਆਂ ਹਨ।