ਨਵੀਂ ਦਿੱਲੀ (ਆਈਏਐੱਨਐੱਸ) : ਸਾਬਕਾ ਭਾਰਤੀ ਦਿੱਗਜ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਕਿਹਾ ਹੈ ਕਿ ਰੋਹਿਤ ਦੀ ਆਈਪੀਐੱਲ ਵਿਚ ਕਪਤਾਨ ਵਜੋਂ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਦਬਾਅ ਦੇ ਹਾਲਾਤ ਵਿਚ ਵੀ ਸ਼ਾਂਤ ਬਣੇ ਰਹਿਣਾ ਹੈ। ਲਕਸ਼ਮਣ ਨੇ ਯਾਦ ਕੀਤਾ ਕਿ ਡੈੱਕਨ ਚਾਰਜਰਜ਼ ਵੱਲੋਂ ਪਹਿਲੇ ਆਈਪੀਐੱਲ ਵਿਚ ਖੇਡਦੇ ਹੋਏ ਰੋਹਿਤ ਇਕ ਬੱਲੇਬਾਜ਼ ਤੇ ਆਗੂ ਵਜੋਂ ਕਿਵੇਂ ਬਿਹਤਰ ਬਣੇ। ਉਨ੍ਹਾਂ ਨੇ ਇਕ ਸਪੋਰਟਸ ਸ਼ੋਅ ਵਿਚ ਕਿਹਾ ਕਿ ਉਹ ਡੈੱਕਨ ਚਾਰਜਰਜ਼ ਦੀ ਟੀਮ 'ਚ ਰਹਿੰਦੇ ਹੋਏ ਹੀ ਆਗੂ ਬਣ ਗਏ ਸਨ। ਜਦ ਉਹ ਪਹਿਲੇ ਸਾਲ ਆਏ ਤਾਂ ਕਾਫੀ ਨੌਜਵਾਨ ਸਨ ਤੇ ਤਦ ਉਹ ਟੀ-20 ਵਿਸ਼ਵ ਕੱਪ ਵਿਚ ਹੀ ਖੇਡੇ ਸਨ। ਉਨ੍ਹਾਂ ਨੂੰ ਭਾਰਤ ਵੱਲੋਂ ਸ਼ੁਰੂਆਤ ਕੀਤੇ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ।