ਨਵੀਂ ਦਿੱਲੀ (ਆਈਏਐੱਨਐੱਸ) : ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਦਾ ਮੰਨਣਾ ਹੈ ਕਿ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਸੀਮਤ ਓਵਰਾਂ ਵਿਚ ਰਿਕਾਰਡ ਕਾਫੀ ਚੰਗਾ ਹੈ ਤੇ ਉਨ੍ਹਾਂ ਦੀ ਬੱਲੇਬਾਜ਼ੀ ਕਲਾਸ ਨਾਲ ਭਰਪੂਰ ਹੈ। ਹੇਜ਼ਲਵੁਡ ਨੇ ਰੋਹਿਤ ਦੇ ਮਜ਼ਬੂਤ ਪਹਿਲੂ 'ਤੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਜਿਸ ਆਸਾਨੀ ਨਾਲ ਖੇਡਦੇ ਹਨ, ਖ਼ਾਸ ਤੌਰ 'ਤੇ ਬੈਕ ਆਫ ਲੈਂਥ ਗੇਂਦ ਨੂੰ, ਥੋੜ੍ਹੀ ਜਿਹੀ ਛੋਟੀ ਪਾਓ ਉਹ ਆਸਾਨੀ ਨਾਲ ਉਸ ਗੇਂਦ ਨੂੰ ਮਾਰ ਦਿੰਦੇ ਹਨ। ਇਹ ਅਜਿਹਾ ਖੇਤਰ ਹੈ ਜਿੱਥੇ ਉਹ ਲਗਾਤਾਰ ਬਿਹਤਰ ਹੁੰਦੇ ਜਾ ਰਹੇ ਹਨ। ਕਦੀ ਵੀ ਅਜਿਹਾ ਨਹੀਂ ਲਗਦਾ ਕਿ ਉਹ ਗੇਂਦ 'ਤੇ ਜ਼ੋਰ ਨਾਲ ਵਾਰ ਕਰ ਰਹੇ ਹਨ। ਉਨ੍ਹਾਂ ਕੋਲ ਸ਼ਾਨਦਾਰ ਕਲਾਸ ਤੇ ਕੋਮਲਤਾ ਹੈ। ਹੇਲਜ਼ਲੁਵਡ ਤੋਂ ਜਦ ਪੁੱਛਿਆ ਗਿਆ ਕੀ ਬੱਲੇਬਾਜ਼ ਨੂੰ ਇਸ ਆਸਾਨੀ ਨਾਲ ਖੇਡਦਾ ਦੇਖ ਕੇ ਗੇਂਦਬਾਜ਼ ਨੂੰ ਖਿਝ ਆਉਂਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ, ਜ਼ਾਹਿਰ ਜਿਹੀ ਗੱਲ ਹੈ। ਸਾਡੇ ਸਮੇਂ ਦੇ ਜੋ ਬੱਲੇਬਾਜ਼ ਹਨ ਉਨ੍ਹਾਂ ਨੂੰ ਗੇਂਦਬਾਜ਼ੀ ਕਰਨਾ ਪਰੇਸ਼ਾਨੀ ਵਾਲਾ ਹੈ।