ਜੇਐਨਐਨ, ਨਵੀਂ ਦਿੱਲੀ : ਲੰਬੇ ਸਮੇਂ ਬਾਅਦ ਇਕ ਵਾਰ ਫਿਰ ਤੋਂ ਦੁਨੀਆ ਦੀ ਸਰਬਉਤਮ ਓਪਨਿੰਗ ਜੋਡ਼ੀ ਵਿਚ ਸਚਿਨ ਤੇਂਦੂਲਕਰ ਅਤੇ ਵਰੇਂਦਰ ਸਹਿਵਾਗ ਮੈਦਾਨ ਵਿਚ ਨਜ਼ਰ ਆਉਣਗੇ। ਰੋਡ ਸੈਫਟੀ ਵਰਲਡ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਵੱਲੋਂ ਇਹ ਦੋਵੇਂ ਦਿਗਜ ਪਾਰੀ ਦੀ ਸ਼ੁਰੂਆਤ ਕਰਨਗੇ। 5 ਮਾਰਚ ਤੋਂ 21 ਮਾਰਚ ਤਕ ਖੇਡੀ ਜਾਣ ਵਾਲੀ ਇਸ ਸੀਰੀਜ਼ ਵਿਚ ਕੁੱਲ 6 ਟੀਮਾਂ ਭਾਗ ਲੈ ਰਹੀਆਂ ਹਨ। ਛੱਤੀਸਗਡ਼੍ਹ ਦੀ ਰਾਜਧਾਨੀ ਰਾਏਪੁਰ ਵਿਚ ਸੀਰੀਜ਼ ਖੇਡੀ ਜਾਣੀ ਹੈ।

ਅੱਜ ਤੋਂ ਰੋਡ ਸੈਫਟੀ ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ। ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਦੀ ਟੀਮ ਨਾਲ ਹੋਣਾ ਹੈ। ਇਸ ਬਹੁਚਰਚਿਤ ਸੀਰੀਜ਼ ਦਾ ਆਗਾਜ਼ ਰਾਏਪੁਰ ਦੇ ਸ਼ਹੀਦ ਵੀਰਨਾਰਾਇਣ ਸਟੇਡੀਅਮ ਵਿਚ ਹੋਣਾ ਹੈ। ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇਸ ਸੀਰੀਜ਼ ਦਾ ਆਗਾਜ਼ ਕਰਨ ਵਾਲੇ ਹਨ। ਅੱਧੇ ਮਹੀਨੇ ਤਕ ਚੱਲਣ ਵਾਲੀ ਇਸ ਸੀਰੀਜ਼ ਵਿਚ ਭਾਰਤ, ਬੰਗਲਾ ਦੇਸ਼, ਸ੍ਰੀ ਲੰਕਾ, ਸਾਊਥ ਅਫਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਇਸ ਸੀਰੀਜ਼ ਵਿਚ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਦਿਗਜ ਵੀ ਸ਼ਾਮਲ ਹਨ। ਹਾਲ ਹੀ ਵਿਚ ਭਾਰਤ ਦੇ ਆਲਰਾਉਂਡਰ ਯੂਸੁਫ ਪਠਾਨ, ਤੇਜ਼ ਗੇਂਦਬਾਜ਼ ਆਰ ਵਿਨੈ ਕੁਮਾਰ ਅਤੇ ਵਿਕਟਕੀਪਰ ਨਮਨ ਓਝਾ ਨੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਸੀਰੀਜ਼ ਵਿਚ ਇਸ ਸਾਰੇ ਖੇਡਦੇ ਨਜ਼ਰ ਆਉਣਗੇ। ਵੱਡੇ ਨਾਵਾਂ ਵਿਚ ਭਾਰਤ ਦੇ ਦਿਗਜ ਖਿਡਾਰੀ ਸਚਿਨ ਤੇਂਦੂਲਕਰ, ਵਰੇਂਦਰ ਸਹਿਵਾਗ, ਇਰਫਾਨ ਪਠਾਨ, ਯੁਵਰਾਜ ਸਿੰਘ ਹਨ।

ਉਥੇ ਦੁਨੀਆ ਦੇ ਬਾਕੀ ਨਾਵਾਂ ਵਿਚ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ, ਸਾਊਥ ਅਫਰੀਕਾ ਦੇ ਜੌਂਟੀ ਰੋਡਸ, ਇੰਗਲੈਂਡ ਦੇ ਕੈਵਿਨ ਪੀਟਰਸਨ ਅਤੇ ਬੰਗਲਾਦੇਸ਼ ਦੇ ਮਹੁੰਮਦ ਨਜੀਮੁਦੀਨ ਹਿੱਸਾ ਲੈ ਰਹੇ ਹਨ। ਭਾਰਤ ਅੱਜ ਸ਼ਾਮ ਪਹਿਲੇ ਮੈਚ ਵਿਚ ਬੰਗਲਾ ਦੇਸ਼ ਨਾਲ ਖੇਡੇਗਾ। ਇਸ ਤੋਂ ਬਾਅਦ 9 ਤੋਂ 13 ਮਾਰਚ ਨੂੰ ਭਾਰਤ ਦੀਆਂ ਬਾਕੀ ਚਾਰ ਟੀਮਾਂ ਨੇ ਖੇਡਣਾ ਹੈ। 17 ਤੋਂ 19 ਮਾਰਚ ਨੂੰ ਸੀਰੀਜ਼ ਦਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। 21 ਮਾਰਚ ਫਾਈਨਲ ਮੁਕਾਬਲੇ ਨਾਲ ਇਸ ਸਾਲ ਦੀ ਸੀਰੀਜ਼ ਦੀ ਸਮਾਪਤੀ ਹੋਵੇਗੀ।

Posted By: Tejinder Thind