ਨਵੀਂ ਦਿੱਲੀ, ਜੇਐੱਨਐੱਨ : Delhi capitals ਦੀ ਟੀਮ ਯੂਏਈ 'ਚ ਖੇਡੇ ਜਾ ਰਹੇ ਆਈਪੀਐੱਲ 2020 'ਚ ਹੁਣ ਮਜ਼ਬੂਤ ਸਥਿਤੀ 'ਚ ਹੈ ਪਰ ਇਸ ਦੌਰਾਨ ਚੀਮ ਨੂੰ ਇਕ ਵੱਡਾ ਝਟਕਾ ਮੈਚ ਵਿਨਿੰਗ ਪਲੇਅਰ ਰਿਸ਼ਭ ਪੰਤ ਦੇ ਰੂਪ 'ਚ ਲੱਗਾ ਹੈ। ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਗਲੇ ਕੁਝ ਮੈਚਾਂ 'ਚ Delhi capitals ਦੀ Playing xi ਦਾ ਹਿੱਸਾ ਨਹੀਂ ਹੋਣਗੇ। ਇੱਥੇ ਤਕ ਕਿ ਐਤਵਾਰ ਨੂੰ Mumbai Indians ਖ਼ਿਲਾਫ਼ ਖੇਡੇ ਗਏ ਮੈਚ 'ਚ ਵੀ ਰਿਸ਼ਭ ਪੰਤ ਦੀ ਕਮੀ Delhi capitals ਨੂੰ ਕਾਫੀ ਮਹਿਸੂਸ ਹੋਈ।

ਦਰਅਸਲ Delhi capitals ਦੇ ਵਿਕੇਟ ਕੀਪਰ ਬੱਲੇਬਾਜ਼ ਤੇ ਪਿਛਲੇ ਕਈ ਸਾਲਾਂ ਤੋਂ ਮੈਚ Finishers ਦੇ ਤੌਰ 'ਤੇ ਖੇਡਦੇ ਆ ਰਹੇ ਰਿਸ਼ਭ ਪੰਤ Hamstring injury ਤੋਂ ਪਰੇਸ਼ਾਨ ਹਨ ਤੇ ਉਹ ਅਗਲੇ ਕੁਝ ਮੈਚਾਂ ਲਈ ਟੀਮ ਤੋਂ ਬਾਹਰ ਰਹਿਣਗੇ। ਇਸ ਗੱਲ ਦੀ ਪੁਸ਼ਟੀ ਖ਼ੁਦ ਉਨ੍ਹਾਂ ਦੇ Captain Shreyas Iyer ਨੇ ਕੀਤੀ ਹੈ। ਮੁੰਬਈ ਖ਼ਿਲਾਫ਼ ਆਪਣੇ ਸੱਤਵੇਂ ਮੈਚ 'ਚ ਮਿਲੀ ਹਾਰ ਤੋਂ ਬਾਅਦ Captain Shreyas Iyer ਨੇ ਕਿਹਾ ਕਿ ਰਿਸ਼ਭ ਪੰਤ ਘੱਟ ਤੋਂ ਘੱਟ ਇਕ ਹਫ਼ਤੇ ਲਈ ਟੀਮ ਤੋਂ ਬਾਹਰ ਰਹਿਣਗੇ।

Delhi capitals ਨੂੰ ਆਪਣੇ ਸੱਤਵੇਂ ਮੈਚ 'ਚ Mumbai Indians ਦੇ ਹੱਥੋਂ 5 ਵਿਕੇਟਾਂ ਤੋਂ ਹਾਰ ਦਾ ਸਾਹਮਣਾ ਕਰਨ ਪਿਆ ਸੀ, ਜਿਸ 'ਚ ਰਿਸ਼ਭ ਪੰਤ ਦੀ ਕਮੀ ਮਹਿਸੂਸ ਹੋਈ, ਕਿਉਂਕਿ ਟੀਮ ਅੰਤ 'ਚ ਤੇਜ਼ੀ ਨਾਲ ਰਨ ਨਹੀਂ ਬਣਾ ਸਕੀ ਜਿਸ ਲਈ ਪੰਤ ਜਾਣੇ ਜਾਂਦੇ ਹਨ। ਪੰਤ ਦੀ ਥਾਂ Australian wicketkeeper batsman Alex Carey ਨੂੰ ਮੌਕਾ ਦਿੱਤਾ ਗਿਆ ਸੀ ਪਰ ਉਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਦਿਖੇ। ਉੱਥੇ ਹੀ Ajinkya Rahane ਵੀ ਆਪਣੇ ਆਈਪੀਐੱਲ 2020 ਦੇ ਪਹਿਲੇ ਮੈਚ 'ਚ ਨਾਕਾਮ ਰਹੇ।

Posted By: Rajnish Kaur