ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸ੍ਰੀਲੰਕਾ ਖ਼ਿਲਾਫ਼ ਟੀ20 ਸੀਰੀਜ਼ 'ਚ ਉਤਰਨ ਤੋਂਪ ਹਿਲਾਂ ਆਪਣੀ ਗਰਲਫਰੈਂਡ ਈਸ਼ਾ ਨੇਗੀ ਨਾਲ ਵਿਦੇਸ਼ 'ਚ ਨਵਾਂ ਸਾਲ ਮਨਾਇਆ। ਰਿਸ਼ਭ ਪੰਤ ਨੇ ਇਸ ਨਿਊ ਈਅਰ ਵਕੇਸ਼ਨਜ਼ ਦੀ ਇਕ ਖ਼ੂਬਸੂਰਤ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਈਸ਼ਾ ਨੇਗੀ ਨਾਲ ਕਾਫ਼ੀ ਸਮੇਂ ਪਹਿਲਾਂ ਆਪਣੀ ਰਿਲੇਸ਼ਨਸ਼ਿਪ ਕਬੂਲ ਚੁੱਕੇ ਰਿਸ਼ਭ ਪੰਤ ਹੁਣ ਜ਼ਿਆਦਾਤਰ ਮੌਕਿਆਂ 'ਤੇ ਇਕੱਠੇ ਨਜ਼ਰ ਆਉਂਦੇ ਹਨ।

ਸ਼ੁੱਕਰਵਾਰ ਨੂੰ ਭਾਰਤੀ ਟੀਮ ਨਾਲ ਜੁੜ ਚੁੱਕੇ ਰਿਸ਼ਭ ਪੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਰਵਾਰ ਤੇ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਇਕ ਤਸਵੀਰ ਸ਼ੇਅਰ ਕੀਤੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਰਿਸ਼ਭ ਪੰਤ ਨੇ ਇਸ ਤਸਵੀਰ ਲਈ ਕੁਮੈਂਟ ਸੈਕਸ਼ਨ ਬੰਦ ਕੀਤਾ ਹੋਇਆ ਹੈ। ਕੁਮੈਂਟ ਸੈਕਸ਼ਨ ਨੂੰ ਲੌਕ ਕਰਨ ਦਾ ਮਕਸਦ ਰਿਸ਼ਭ ਪੰਤ ਦਾ ਇਹ ਹੋ ਸਕਦਾ ਹੈ ਕਿ ਇਸ ਤਸਵੀਰ ਕਾਰਨ ਉਨ੍ਹਾਂ ਨੂੰ ਟਰੋਲ ਕੀਤਾ ਜਾ ਸਕਦਾ ਸੀ। ਇਸ ਲਈ ਉਨ੍ਹਾਂ ਕੁਮੈਂਟ ਸੈਕਸ਼ਨ ਹੀ ਬੰਦ ਕਰ ਦਿੱਤਾ।

Posted By: Seema Anand