ਜੇਐੱਨਐੱਨ, ਨਵੀਂ ਦਿੱਲੀ: ਰਿਸ਼ਭ ਪੰਤ MS Dhoni ਦੇ ਪਹਿਲਾਂ ਵਿਕਲਪ ਹਨ ਤੇ ਇਹ ਸਾਬਿਤ ਹੋ ਚੁੱਕਿਆ ਹੈ। ਰਿਸ਼ਭ ਦਾ ਪ੍ਰਦਰਸ਼ਨ ਬੇਸ਼ਕ ਪਿਛਲੇ ਦਿਨਾਂ ਤੋਂ ਕੁਝ ਜ਼ਿਆਦਾ ਚੰਗਾ ਨਹੀਂ ਰਿਹਾ ਸੀ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਂਗਲਾਦੇਸ਼ ਖ਼ਿਲਾਫ਼ ਟੀਮ 'ਚ ਚੁਣਿਆ ਗਿਆ ਤੇ ਉਨ੍ਹਾਂ ਦੀ ਚੋਣ 'ਤੇ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਨੇ ਕਿਹਾ ਕਿ ਰਿਸ਼ਭ ਹੀ ਉਨ੍ਹਾਂ ਦੀ ਪਹਿਲੀ ਪਸੰਦ ਹੈ। ਬਾਂਗਲਾਦੇਸ਼ ਖ਼ਿਲਾਫ਼ ਟੀ 20 ਸੀਰੀਜ਼ ਲਈ ਧੋਨੀ ਨੂੰ ਟੀਮ 'ਚ ਥਾਂ ਨਹੀਂ ਦਿੱਤੀ ਗਈ ਤੇ ਦੂਜੇ ਵਿਕੇਟਕੀਪਰ ਦੇ ਤੌਰ 'ਤੇ ਟੀਮ 'ਚ ਸੰਜੂ ਸੈਮਸੈਨ ਦਾ ਚੋਣ ਕੀਤਾ ਗਿਆ।

ਰਿਸ਼ਭ ਪੰਤ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਧੋਨੀ ਤੋਂ ਕੁਝ ਨਾ ਕੁਝ ਸਿਖਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ। ਹੁਣ ਰਿਸ਼ਭ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਧੋਨੀ ਨਾਲ ਬੈਠ ਕੇ ਗੱਲ ਕਰ ਰਹੇ ਹਨ। ਇਹ ਤਸਵੀਰਾਂ ਧੋਨੀ ਦੇ ਫਾਰਮ ਹਾਊਸ ਦੀ ਹੈ ਜਿੱਥੇ ਰਿਸ਼ਭ ਤੇ ਧੋਨੀ ਨਾਲ ਹਨ ਤੇ ਮਾਹੀ ਦਾ ਕੁੱਤਾ ਵੀ ਉਨ੍ਹਾਂ ਨਾਲ ਦਿਖਾਈ ਦੇ ਰਿਹਾ ਹੈ। ਰਿਸ਼ਭ ਉਨ੍ਹਾਂ ਨਾਲ ਖੇਡਦੇ ਨਜ਼ਰ ਆ ਰਹੇ ਹਨ। ਰਿਸ਼ਭ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਸ ਨੂੰ ਕੈਪਸ਼ਨ ਦਿੱਤਾ ਹੈ 'ਗੁਡ ਵਾਈਬਸ ਓਨਲੀ'।

ਧੋਨੀ ਨੂੰ ਗੱਡੀਆਂ, ਬਾਈਕਸ ਦੇ ਨਾਲ ਕੁੱਤਿਆਂ ਨੂੰ ਵੀ ਪਾਲਣ ਦਾ ਸ਼ੌਕ ਹੈ। ਉਨ੍ਹਾਂ ਕੋਲ ਕਈ ਨਸਲਿਆਂ ਦੇ ਕੁੱਤੇ ਹਨ ਜਿਨ੍ਹਾਂ ਨੂੰ ਉਹ ਆਪਣੇ ਫਾਰਮ ਹਾਊਸ 'ਚ ਰੱਖਦੇ ਹਨ ਤੇ ਉੱਥੇ ਹੀ ਉਨ੍ਹਾਂ ਨੇ ਆਪਣੇ ਕੁੱਤਿਆਂ ਲਈ ਵੱਡਾ ਮੈਦਾਨ ਵੀ ਬਣਵਾ ਰੱਖਿਆ ਹੈ ਜਿੱਥੇ ਉਹ ਉਨ੍ਹਾਂ ਨਾਲ ਖੇਡਦੇ ਹੋਏ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਰਿਸ਼ਭ ਪੰਤ ਦੀ ਗੱਲ ਕਰੀਏ ਤਾਂ ਉਹ ਧੋਨੀ ਨੂੰ ਆਪਣਾ ਰੋਲ ਮਾਡਲ ਮਨਦੇ ਹਨ ਤੇ ਉਹ ਹਮੇਸ਼ਾ ਉਨ੍ਹਾਂ ਤੋਂ ਸਲਾਹ ਲੈਦੇਂ ਰਹਿੰਦੇ ਹਨ।

Posted By: Amita Verma