ਜੇਐੱਨਐੱਨ, ਨਵੀਂ ਦਿੱਲ਼ੀ : ਭਾਰਤ ਤੇ ਆਸਟ੍ਰੇਲੀਆ ਵਿਚਕਾਰ ਵਨਡੇਅ ਸੀਰੀਜ਼ ਦਾ ਦੂਜਾ ਮੈਚ ਰਾਜਕੋਟ 'ਚ 17 ਜਨਵਰੀ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਭਾਰਤ ਨੂੰ ਮੁੰਬਈ 'ਚ ਖੇਡੇ ਗਏ ਪਹਿਲੇ ਵਨਡੇਅ 'ਚ 10 ਵਿਕਟ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਮੈਚ 'ਚ ਵਿਕਟਕੀਪਰ ਬੱਲੇਬਾਜ਼ Rishabha Pant ਚੋਟਿਲ ਹੋਏ ਤੇ ਦੂਜੀ ਪਾਰੀ 'ਚ ਨਾ ਖੇਡਣ ਲਈ ਨਹੀਂ ਉਤਰੇ। ਰਿਸ਼ਭ ਨੂੰ ਬੱਲੇਬਾਜ਼ੀ ਕਰਦਿਆਂ ਸਮੇਂ ਹੈਲਮਟ 'ਚ ਤੇਜ਼ ਗੇਂਦ ਲੱਗੀ ਸੀ। ਫਿਲਹਾਲ ਉਨ੍ਹਾਂ ਦਾ ਰਾਜਕੋਟ 'ਚ ਖੇਡਣ ਦੀਆਂ ਉਮੀਦਾਂ ਕਾਫੀ ਘੱਟ ਹੈ।

ਦੱਸ ਦੇਈਏ ਕਿ ਰਿਸ਼ਭ ਪੰਤ ਨੂੰ ਮੁੰਬਈ ਵਨਡੇਅ 'ਚ ਬੱਲੇਬਾਜ਼ੀ ਦੌਰਾਨ ਸਿਰ 'ਚ ਗੇਂਦ ਲੱਗੀ ਸੀ ਤੇ ਉਹ ਚੋਟਿਲ ਹੋ ਗਏ ਸਨ। ਉਨ੍ਹਾਂ ਦੀ ਸੱਟ ਨੂੰ ਲੈ ਕੇ BCCI ਨੇ ਅਪਡੇਟ ਜਾਣਕਾਰੀ ਦਿੱਤੀ ਹੈ ਕਿ ਉਹ ਆਸਟ੍ਰੇਲੀਆ ਖ਼ਿਲਾਫ਼ ਦੂਜੇ ਵਨਡੇਅ 'ਚ ਨਹੀਂ ਖੇਡ ਪਾਉਣਗੇ। ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਫਿਲਹਾਲ ਰਿਸ਼ਭ ਪੰਤ ਨੂੰ ਡਾਕਟਰਾਂ ਦੀ ਨਿਗਰਾਣੀ 'ਚ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਰਿਸ਼ਭ ਨੂੰ ਭਾਰਤੀ ਪਾਰੀ ਦੇ 44ਵੇਂ ਓਵਰ 'ਚ ਪੈਟ ਕਮਿੰਸ ਦੀ ਗੇਂਦ ਹੈਲਮਟ 'ਚ ਲੱਗੀ। ਰਿਸ਼ਭ ਪੁਲ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਸਨ, ਪਰ ਗੇਂਦ ਨੇ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲਿਆ ਤੇ ਏਸ਼ਟਰ ਟਰਨਰ ਨੇ ਉਨ੍ਹਾਂ ਨੂੰ ਕੈਚ ਕਰ ਲਿਆ। ਰਿਸ਼ਭ ਪੰਤ ਨੇ 32 ਗੇਂਦਾਂ 'ਚ 28 ਰਨ ਬਣਾਏ ਸਨ।

Posted By: Amita Verma