Sports news ਜੇਐੱਨਐੱਨ, ਨਵੀਂ ਦਿੱਲੀ : Ind vs Aus ਆਸਟ੍ਰੇਲੀਆ ਖ਼ਿਲਾਫ਼ ਬਿ੍ਸਬੇਨ ਦੇ ਗਾਬਾ ’ਚ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਕ ਕਮਾਲ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਿਸ਼ਭ ਪੰਤ ਭਾਰਤ ਲਈ ਸਭ ਤੋਂ ਤੇਜ਼ ਇਕ ਹਜ਼ਾਰ ਟੈਸਟ ਦੌੜ ਪੂਰੇ ਕਰਨ ਵਾਲੇ ਉਹ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ’ਚ ਰਿਸ਼ਭ ਪੰਤ ਨੇ ਮਹਿੰਦਰ ਸਿੰਘ ਧੋਨੀ ਵਰਗੇ ਮਹਾਨ ਵਿਕਟ ਕੀਪਰ ਬੱਲੇਬਾਜ਼ੀ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਫਾਰਮ ਦੇ ਕਾਰਨ ਪੰਤ ਨੂੰ ਅੰਦਰ-ਬਾਹਰ ਵਵੀ ਹੋਣਾ ਪਿਆ ਸੀ।

11 ਟੈਸਟ ਤੇ 22 ਪਾਰੀਆਂ ’ਚ ਸਭ ਤੋਂ ਪਹਿਲੇ 50 ਸ਼ਿਕਾਰ ਕਰਨ ਵਾਲੇ ਉਹ ਪਹਿਲੇ ਭਾਰਤੀ ਵਿਕਟਕੀਪਰ ਬਣੇ ਸੀ। ਆਸਟ੍ਰੇਲੀਆ ਖ਼ਿਲਾਫ਼ ਗਾਬਾ ਮੈਦਾਨ ’ਤੇ ਆਖਰੀ ਟੈਸਟ ਮੈਚ ਦੀ ਚੌਥੀ ਪਾਰੀ ’ਚ ਰਿਸ਼ਭ ਪੰਤ ਦਾ ਖਾਤਾ ਖੋਲਿ੍ਆ ਤਾਂ ਉਹ ਟੈਸਟ ਕ੍ਰਿਕਟ ’ਚ ਇਕ ਹਜ਼ਾਰੀ ਬਣ ਗਏ। ਇਸ ਮਾਚ ਦੀ ਪਹਿਲੀ ਪਾਰੀ ਤੋਂ ਬਾਅਦ ਉਹ 999 ਦੌੜਾਂ ਦੇ ਅੰਕੜੇ ’ਤੇ ਲਟਕੇ ਹੋਏ ਸੀ, ਕਿਉਂਕਿ ਇਸ ਮੈਚ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਟੈਸਟ ਕ੍ਰਿਕਟ ’ਚ 976 ਦੌੜਾਂ ਸੀ। ਪਹਿਲੀ ਪਾਰੀ ’ਚ ਉਨ੍ਹਾਂ ਨੇ 23 ਦੌੜਾਂ ਬਣਾਈਆਂ ਸੀ।

ਰਿਸ਼ਭ ਪੰਤ ਨੇ 16 ਟੈਸਟ ਤੇ 27 ਪਾਰੀਆਂ ’ਚ 1000 ਟੈਸਟ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਏਨਾ ਘੱਟ ਮੈਚ ਤੇ ਪਾਰੀਆਂ ’ਚ ਕੋਈ ਵੀ ਭਾਰਤੀ ਵਿਕਟਕੀਪਰ ਬੱਲੇਬਾਜ਼ ਇਹ ਕਮਾਲ ਨਹੀਂ ਕਰ ਪਾਇਆ ਹੈ। ਪੰਤ ਨੇ 40 ਤੋਂ ਜ਼ਿਆਦਾ ਦੇ ਔਸਤ ਨਾਲ 2 ਸੈਂਕੜਿਆਂ ਦੇ ਨਾਲ ਇਹ ਦੌੜਾਂ ਬਣਾਈਆਂ ਹਨ।

Posted By: Sarabjeet Kaur