ਦੁਬਈ (ਪੀਟੀਆਈ) : ਪਿਛਲੇ ਸਾਲ ਦੇ ਆਖ਼ਰ ਵਿਚ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਇਲਾਜ ਕਰਵਾ ਰਹੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 2022 ਦੀ ਆਈਸੀਸੀ ਮਰਦ ਟੈਸਟ ਟੀਮ ਵਿਚ ਸ਼ਾਮਲ ਇੱਕੋ ਇਕ ਭਾਰਤੀ ਖਿਡਾਰੀ ਹਨ। ਇਸ 25 ਸਾਲਾ ਬੱਲੇਬਾਜ਼ ਨੇ ਟੈਸਟ ਮੈਚਾਂ ਵਿਚ ਬਿਹਤਰੀਨ ਬੱਲੇਬਾਜ਼ੀ ਕੀਤੀ ਤੇ 12 ਪਾਰੀਆਂ ਵਿਚ 61.81 ਦੀ ਅੌਸਤ ਨਾਲ 90.90 ਦੀ ਸਟ੍ਰਾਈਕ ਰੇਟ ਨਾਲ 680 ਦੌੜਾਂ ਬਣਾਈਆਂ। ਉਨ੍ਹਾਂ ਨੇ 2022 ਵਿਚ ਦੋ ਸੈਂਕੜੇ ਤੇ ਚਾਰ ਅਰਧ ਸੈਂਕੜੇ ਵੀ ਲਾਏ। ਪੰਤ ਨੇ 2022 ਵਿਚ ਵਿਕਟਕੀਪਰ ਦੇ ਰੂਪ ਵਿਚ 23 ਕੈਚ ਲੈਣ ਤੋਂ ਇਲਾਵਾ ਛੇ ਸਟੰਪ ਆਊਟ ਵੀ ਕੀਤੇ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਆਈਸੀਸੀ ਟੈਸਟ ਇਲੈਵਨ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਆਈਸੀਸੀ ਦੀ 2022 ਲਈ ਵਨ ਡੇ ਟੀਮ ਵਿਚ ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਤੇ ਨੌਜਵਾਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਸ਼ਾਮਲ ਕੀਤਾ ਗਿਆ ਹੈ।
Posted By: Gurinder Singh