Sports news ਜੇਐੱਨਐੱਨ, ਨਵੀਂ ਦਿੱਲੀ : ਰਿਸ਼ਭ ਪੰਤ ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਨੂੰ ਟੈਸਟ ਸੀਰੀਜ਼ ’ਚ ਜਿੱਤ ਦਿਵਾਉਣ ’ਚ ਵੱਡੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਤੇ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਆਪਣੇ ਨਾਬਾਦ 89 ਪਾਰੀ ਦੇ ਦਮ ’ਤੇ ਉਹ ਪਲੇਅਰ ਆਫ਼ ਦ ਮੈਚ ਵੀ ਚੁਣੇ ਗਏ ਸੀ। ਚੌਥੇ ਬਿ੍ਸਬੇਨ ਟੈਸਟ ਮੈਚ ਤੋਂ ਠੀਕ ਪਹਿਲਾਂ ਸਿਡਨੀ ਟੈਸਟ ਮੈਚ ’ਚ ਟੀਮ ਇੰਡੀਆ ਲਈ ਉਨ੍ਹਾਂ ਨੇ 97 ਦੌੜਾਂ ਦੀ ਪਾਰੀ ਤੇ ਆਪਣਾ ਸੈਂਕੜਾ ਲਗਾਉਣ ਚੂਕ ਗਏ ਸੀ।

ਸਿਡਨੀ ਟੈਸਟ ’ਚ ਟੀਮ ਇੰਡੀਆ ਨੂੰ ਜਿੱਤ ਲਈ 407 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਭਾਰਤੀ ਟੀਮ ਨੇ 36 ਓਵਰਾਂ ’ਚ 3 ਵਿਕਟਾਂ ’ਤੇ 102 ਦੌੜਾਂ ਹੀ ਬਣਾਈਆਂ ਸੀ। ਰੋਹਿਤ ਸ਼ਰਮਾ, ਸ਼ੁੱਭਮਨ ਗਿੱਲ ਤੇ ਕਪਤਾਨ ਅਜਿੰਕਯ ਰਹਾਣੇ ਆਊਟ ਹੋ ਚੁੱਕੇ ਸੀ ਤੇ ਭਾਰਤੀ ਟੀਮ ਦੀ ਸਥਿਤੀ ਸਹੀ ਨਹੀਂ ਲੱਗ ਰਹੀ ਸੀ ਜਦ ਰਿਸ਼ਭ ਪੰਤ ਨੇ 112 ਗੇਂਦਾਂ ’ਤੇ 12 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਤੇਜ਼ 97 ਦੌੜਾਂ ਦੀ ਪਾਰੀ ਖੇਡੀ ਸੀ। ਆਪਣੀ ਪਾਰੀ ਦੌਰਾਨ ਰਿਸ਼ਭ ਐਲਬੋ ਦੀ ਇੰਜਰੀ ਨਾਲ ਜੂਝ ਰਹੇ ਸੀ, ਪਰ ਫਿਰ ਵੀ ਉਨ੍ਹਾਂ ਨੇ ਕਾਫੀ ਵਧੀਆ ਬੱਲੇਬਾਜ਼ੀ ਕੀਤੀ।

ਰਿਸ਼ਭ ਪੰਤ ਨੇ ਖੁਲਾਸਾ ਕੀਤਾ ਕਿ ਦੂਜੀ ਪਾਰੀ ’ਚ ਇੰਜਰੀ ਦੇ ਬਾਵਜੂਦ ਉਹ ਬੱਲੇਬਾਜ਼ੀ ਲਈ ਮੈਦਾਨ ’ਚ ਉਤਰੇ ਸੀ, ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਦਰਦ ਤੋਂ ਰਾਹਤ ਦੇਣ ਵਾਲੀ ਦਵਾਈ ਖਾਦੀ ਸੀ, ਨਾਲ ਹੀ ਪੇਨ ਕਿਲਰ ਇੰਜੈਕਸ਼ਨ ਵੀ ਲਿਆ ਸੀ। ਸਿਡਨੀ ਟੈਸਟ ਦੀ ਦੂਸਰੀ ਪਾਰੀ ’ਚ ਰਿਸ਼ਭ ਦੀ ਬੱਲੇਬਾਜ਼ੀ ਤੋਂ ਬਾਅਦ ਫੈਨਜ਼ ਦੇ ਮਨ ’ਚ ਜਿੱਤ ਦੀ ਉਮੀਦ ਜੱਗ ਗਈ ਸੀ, ਪਰ ਉਹ 97 ’ਤੇ ਆਊਟ ਹੋ ਗਏ ਸੀ। ਬਾਅਦ ’ਚ ਆਰ ਅਸ਼ਵਨੀ ਤੇ ਹਨੁਮਾ ਵਿਹਾਰੀ ਨੇ ਆਪਣੀ ਮੈਰਾਥਨ ਪਾਰੀ ਨਾਲ ਮੈਚ ਡ੍ਰਾ ਕਰਾ ਦਿੱਤਾ ਸੀ।

Posted By: Sarabjeet Kaur