ਮੈਲਬੋਰਨ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਭਾਰਤੀ ਤੇਜ਼ ਹਮਲਾਵਰ ਰੁਖ ਦੀ ਤਾਰੀਫ਼ ਕੀਤੀ ਪਰ ਨਾਲ ਹੀ ਕਿਹਾ ਕਿ ਭਾਰਤੀ ਸਪਿਨਰਾਂ ਨੂੰ ਆਸਟ੍ਰੇਲੀਆ 'ਚ ਪਰੇਸ਼ਾਨੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸੀਰੀਜ਼ 'ਚ ਆਸਟ੍ਰੇਲੀਆ ਦੇ ਹਮਲਾਵਰਾਂ ਦਾ ਪੱਲੜਾ ਭਾਰਾ ਰਹੇਗਾ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਇਸ਼ਾਂਤ ਸ਼ਰਮਾ ਵਰਗੇ ਤੇਜ਼ ਗੇਂਦਬਾਜ਼ਾਂ ਦੇ ਦਮ 'ਤੇ ਭਾਰਤ ਟੈਸਟ ਦਰਜਾਬੰਦੀ 'ਚ ਸਿਖਰ 'ਤੇ ਪੁੱਜਾ ਹੈ। ਤਿੰਨਾਂ ਨੇ ਪਿਛਲੇ ਸੈਸ਼ਨ 'ਚ ਆਸਟ੍ਰੇਲੀਆ ਖ਼ਿਲਾਫ ਸੀਰੀਜ਼ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ।

44 ਸਾਲਾ ਪੋਂਟਿੰਗ ਨੇ ਕਿਹਾ ਕਿ ਭਾਰਤ ਕੋਲ ਭਾਵੇਂ ਹੀ ਮਜ਼ਬੂਤ ਗੇਂਦਬਾਜ਼ ਹਮਲਾਵਰ ਹੋਣ ਪਰ ਉਸ ਦੇ ਸਪਿਨਰ ਆਸਟ੍ਰੇਲੀਆ 'ਚ ਲੈਅ ਕਾਇਮ ਨਹੀਂ ਰੱਖ ਸਕਣਗੇ। ਭਾਰਤ ਦੇ ਗੇਂਦਬਾਜ਼ ਸ਼ਾਨਦਾਰ ਹਨ। ਬੁਮਰਾਹ ਤੇ ਸ਼ਮੀ ਪਿਛਲੇ ਕੁਝ ਸਾਲਾਂ ਤੋਂ ਚੰਗਾ ਖੇਡ ਰਹੇ ਹਨ। ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਨੂੰ ਮਿਲਾ ਕੇ ਭਾਰਤ ਦਾ ਤੇਜ਼ ਹਮਲਾਵਰ ਰੁਖ ਚੰਗਾ ਹੈ।

ਇਸ ਨਾਲ ਸਪਿਨਰ ਰਵੀਚੰਦਰ ਅਸ਼ਵਿਨ ਤੇ ਰਵਿੰਦਰ ਜਡੇਜਾ ਨੂੰ ਜੋੜ ਦੇਣ ਤਾਂ ਚੰਗਾ ਹੋਵੇਗਾ ਪਰ ਉਸ ਦੇ ਸਪਿਨਰਾਂ ਨੂੰ ਆਸਟ੍ਰੇਲੀਆ 'ਚ ਦਿੱਕਤ ਆਵੇਗੀ। ਆਸਟ੍ਰੇਲੀਆ 'ਚ ਭਾਰਤੀ ਸਪਿਨਰਾਂ ਦੀ ਤੁਲਨਾ 'ਚ ਨਾਥਨ ਲਾਇਨ ਦਾ ਰਿਕਾਰਡ ਬਿਹਤਰ ਹੈ। ਪੋਂਟਿੰਗ ਨੇ ਕਿਹਾ ਕਿ ਆਸਟ੍ਰੇਲੀਆਈ ਗੇਂਦਬਾਜ਼ੀ 'ਚ ਵੰਨ-ਸੁਵੰਨਤਾ ਹੈ ਜਿਸ ਨਾਲ ਉਹ ਦੂਜੀ ਟੀਮਾਂ ਨਾਲ ਬਿਹਤਰ ਸਾਬਤ ਹੁੰਦੇ ਹਨ।