ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਕ੍ਰਿਕਟ ਨੂੰ ਏਬੀ ਡਿਵੀਲੀਅਰਜ਼ (ਅਜੇਤੂ 55) ਦੀ ਕਿਉਂ ਲੋੜ ਹੈ ਇਹ ਉਨ੍ਹਾਂ ਨੇ ਇਕ ਵਾਰ ਮੁੜ ਸ਼ਨਿਚਰਵਾਰ ਨੂੰ ਦੁਬਈ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਕਰ ਕੇ ਦਿਖਾਇਆ। ਇਕ ਸਮੇਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਹੱਥੋਂ ਮੈਚ ਨਿਕਲ ਚੁੱਕਾ ਸੀ।

ਉਸ ਨੂੰ 36 ਗੇਂਦਾਂ 'ਤੇ 72 ਦੌੜਾਂ ਦੀ ਲੋੜ ਸੀ ਪਰ ਡਿਵੀਲੀਅਰਜ਼ ਨੇ ਆਖ਼ਰੀ ਓਵਰਾਂ ਵਿਚ ਆ ਕੇ ਛੱਕਿਆਂ ਦੀ ਬਰਸਾਤ ਕਰ ਕੇ ਰਾਇਲਜ਼ ਦੇ ਕਿਲ੍ਹੇ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ 19ਵਾਂ ਓਵਰ ਸੁੱਟਣ ਆਏ ਜੈਦੇਵ ਉਨਾਦਕਟ 'ਤੇ ਤਿੰਨ ਛੱਕੇ ਲਾਏ। ਇਸ ਨਾਲ ਆਰਸੀਬੀ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰਾਜਸਥਾਨ ਰਾਇਲਜ਼ ਨੇ ਤੈਅ 20 ਓਵਰਾਂ 'ਚ ਛੇ ਵਿਕਟਾਂ 'ਤੇ 177 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਏਬੀ ਡਿਵੀਲੀਅਰਜ਼ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦੋ ਗੇਂਦਾਂ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ ਵਿਚ ਕ੍ਰਿਸ ਮੌਰਿਸ ਨੇ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਵਿਕਟਾਂ ਹਾਸਲ ਕੀਤੀਆਂ।

ਨੰਬਰ ਗੇਮ

-16 ਤੋਂ 20 ਓਵਰਾਂ ਵਿਚਾਲੇ ਇਸ ਵਾਰ ਇੰਡੀਅਨ ਪ੍ਰਰੀਮੀਅਰ ਲੀਗ ਵਿਚ ਏਬੀ ਡਿਵੀਲੀਅਰਜ਼ ਨੇ ਸਭ ਤੋਂ ਜ਼ਿਆਦਾ 209 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 18 ਛੱਕੇ ਲਾਏ।

Posted By: Sunil Thapa