ਨਵੀਂ ਦਿੱਲੀ, ਆਨਲਾਈਨ ਡੈਸਕ। RCB VS PBKS IPL 2022: ਬਰੇਬੋਰਨ ਸਟੇਡੀਅਮ ਮੁੰਬਈ ਵਿਖੇ IPL 2022 ਦੇ 60ਵੇਂ ਮੈਚ ਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋ ਰਿਹਾ ਹੈ। ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾਈਆਂ। 9 ਵਿਕਟਾਂ ਗੁਆ ਕੇ ਬੈਂਗਲੁਰੂ ਦੀ ਟੀਮ 155 ਦੌੜਾਂ ਹੀ ਬਣਾ ਸਕੀ। 54 ਦੌੜਾਂ ਨਾਲ ਪੰਜਾਬ ਨੇ ਮੈਚ ਜਿੱਤ ਕੇ ਪਲੇਆਫ ਦਾ ਦਾਅਵਾ ਮਜ਼ਬੂਤ ​​ਕਰ ਲਿਆ, ਜਦਕਿ ਬੈਂਗਲੁਰੂ ਦਾ ਰਾਹ ਮੁਸ਼ਕਲ ਹੋ ਗਿਆ।

Posted By: Shubham Kumar