RCB Vs MI Live Update IPL 2019 : ਆਈਪੀਐੱਲ ਦੇ ਸੱਤਵੇਂ ਮੈਚ 'ਚ ਮੁੰਬਈ ਨੇ ਬੈਂਗਲੌਰ ਨੂੰ ਹਾਰ ਕੇ ਇਸ ਸੀਜ਼ਨ 'ਚ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ। ਉਥੇ ਵਿਰਟ ਦੀ ਟੀਮ ਨੂੰ ਲਗਾਤਾਰ ਦੂਜੇ ਮੈਚ 'ਚ ਹਾਰ ਮਿਲੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ 'ਤੇ 187 ਦੌੜਾਂ ਬਣਾਈਆਂ। ਇਸ ਮੈਚ ਨੂੰ ਜਿੱਤ ਲਈ ਵਿਰਾਟ ਦੀ ਟੀਮ ਨੂੰ 188 ਦੌੜਾਂ ਦੀ ਲੋੜ ਸੀ ਪਰ ਉਸਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 181 ਦੌੜਾਂ ਹੀ ਬਣਾ ਸਕੀ। ਇਸ ਮੈਚ 'ਚ ਵਿਰਾਟ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਮੈਚ 'ਚ ਵਿਰਾਟ ਕੋਹਲੀ ਨੇ ਕੋਈ ਬਦਲਾਅ ਨਹੀਂ ਕੀਤਾ। ਮੁੰਬਈ ਦੀ ਟੀਮ 'ਚ ਲਸਿਥ ਮਲਿੰਗਾ ਦੀ ਵਾਪਸੀ ਹੋਈ। ਮੁੰਬਈ ਦੀ ਟੀਮ ਵੱਲੋਂ ਰੋਹਿਤ ਨੇ 48, ਡੀ ਕਾਕ ਨੇ 23, ਯੁਵਰਾਜ ਸਿੰਘ ਨੇ 23, ਸੂਰਿਆ ਕੁਮਾਰ ਨੇ 38 ਤੇ ਅੰਤ 'ਚ ਹਾਰਦਿਕ ਪਾਂਡਿਆ ਨੇ 32 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ।ਬੈਂਗਲੌਰ ਦੇ ਖ਼ਿਲਾਫ਼ ਯੁਵਰਾਜ ਕਮਾਲ ਦੀ ਫਾਰਮ 'ਚ ਨਜ਼ਰ ਆਇਆ। ਉਸ ਨੇ ਚਹਿਲ ਦੀਆਂ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਛੱਕੇ ਲਾਏ। ਹਾਲਾਂਕਿ ਚੌਥੀ ਗੇਂਦ 'ਤੇ ਉਹ ਛੱਕਾ ਲਾਉਣ ਦੀ ਕੋਸ਼ਿਸ਼ 'ਚ ਆਊਟ ਹੋ ਗਿਆ। ਟੀਮ ਕੇ ਕਪਤਾਨ ਰੋਹਿਤ ਸ਼ਰਮਾ ਸਿਰਫ ਦੋ ਦੌੜਾਂ ਦੇ ਫਰਕ ਤੋਂ ਅਰਧ ਸੈਂਕੜੇ ਤੋਂ ਖੁੰਝ ਗਏ। ਆਈਪੀਐੱਲ ਦੇ ਸੱਤਵੇਂ ਮੁਕਾਬਲੇ 'ਚ ਰੋਹਿਤ ਦੀ ਮੁੰਬਈ ਤੇ ਵਿਰਾਟ ਦੀ ਬੈਂਗਲੁਰੂ ਟੀਮ ਆਹਮੋਂ ਸਾਹਮਣੇ ਹੈ। ਇਸ ਮੈਚ 'ਚ ਵਿਰਾਟ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਦੋਵੇਂ ਹੀ ਟੀਮਾਂ ਪਹਿਲਾਂ ਮੇਚ ਹਾਰ ਚੁੱਕੀਆਂ ਹਨ, ਲਿਹਾਜ਼ਾ ਦੋਵੇਂ ਟੀਮਾਂ ਨੂੰ ਹੀ ਜਿੱਤ ਦੀ ਲੋੜ ਹੋਵੇਗੀ। ਅਜਿਹੇ 'ਚ ਇਨ੍ਹਾ ਦਰਿਮਆਨ ਜ਼ੋਰਦਾਰ ਮੁਕਾਬਲੇ ਦੀ ਉਮੀਦ ਹੋਵੇਗੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਜਿਥੇ ਘਰੇਲੂ ਹਾਲਾਤਾਂ ਦਾ ਲਾਭ ਲੈਣਾ ਚਾਹੇਗੀ ਉਥੇ ਰੋਹਿਤ ਸ਼ਰਮਾ ਦੀ ਅਗਵਾਈ ਵੀ ਮੁੰਬਈ ਇੰਡੀਅਨ ਰਿਕਾਰਡ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਦੋਵੇਂ ਦਰਮਿਆਨ ਹੁਣ ਤਕ 25 ਮੈਚਾਂ 'ਚ ਮੁੰਬਈ ਨੇ 16 ਤੇ ਬੈਂਗਲੁਰੂ ਨੇ 9 ਮੈਚ ਜਿੱਤੇ ਹਨ

11:49Pm

20ਵੇਂ ਓਵਰ ਦੀ ਆਖਰੀ ਗੇਂਦ ਭਾਵ ਮਲਿੰਗਾ ਦੀ ਗੇਂਦ 'ਤੇ ਸ਼ਿਵਮ ਨੇ ਇਕ ਦੌੜ ਬਣਾਈ। ਇਸ ਦੇ ਨਾਲ ਹੀ ਮੁੰਬਈ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ।

11:46Pm

ਮਲਿੰਗਾ ਦੀ ਚੌਥੀ ਗੇਂਦ 'ਤੇ ਸ਼ਿਵਮ ਨੇ ਇਕ ਦੌੜ ਬਣਾਈ। ਹੁਣ ਜਿੱਤ ਲਈ ਦੋ ਗੇਂਦਾਂ 'ਤੇ ਅੱਠ ਦੌੜਾਂ ਬਣਾਉਣੀਆਂ ਹਨ।

11:45Pm

ਆਖਰੀ ਓਵਰ ਦੀ ਤੀਜੀ ਗੇਂਦ 'ਤੇ ਏਬੀ ਨੇ ਇਕ ਦੌੜ ਬਣਾਈ। ਹੁਣ ਵੀ ਜਿੱਤ ਲਈ ਤਿੰਨ ਗੇਂਦਾਂ 'ਤੇ 9 ਦੌੜਾਂ ਦੀ ਲੋੜ ਹੈ।

11:44Pm

ਸ਼ਿਵਮ ਦੁਬੇ ਨੇ ਆਖਰੀ ਓਵਰ 'ਚ ਮਲਿੰਗਾ ਦੀ ਪਹਿਲੀ ਗੇਂਦ 'ਤੇ ਸ਼ਾਨਦਾਰ ਛੱਕਾ ਲਾਇਆ।

11:42Pm

ਬੁਮਰਾਹ ਨੇ 19ਵੇਂ ਓਵਰ 'ਚ ਕਮਾਲ ਦੀ ਗੇਂਦਬਾਜ਼ੀ ਕੀਤੀ। ਉਸ ਨੇ ਇਸ ਓਵਰ 'ਚ ਇਕ ਵਿਕਟ ਲਿਆ ਤੇ ਸਿਰਫ ਚਾਰ ਦੌੜਾਂ ਆਈਆਂ। ਬੈਂਗਲੌਰ ਨੇ ਪੰਜ ਵਿਕਟਾਂ 'ਤੇ 171ਦੌੜਾਂ ਬਣਾ ਲਈਆਂ ਹਨ। ਵਿਰਾਟ ਦੀ ਟੀਮ ਨੂੰ ਜਿੱਤ ਲਈ ਛੇ ਗੇਂਦਾਂ 'ਤੇ 17 ਦੌੜਾਂ ਬਣਾਉਣੀਆਂ ਹਨ।

11:35Pm

18ਵੇਂ ਓਵਰ ਦਾ ਖੇਡ ਖ਼ਤਮ ਹੋ ਚੁੱਕਾ ਹੈ। ਬੈਂਗਲੌਰ ਦਾ ਸਕੋਰ ਚਾਰ ਵਿਕਟਾਂ 'ਤੇ 166 ਦੌੜਾਂ ਹੈ। ਬੈਂਗਲੌਰ ਨੂੰ ਜਿੱਤ ਲਈ 12 ਗੇਂਦਾਂ 'ਚ 22 ਦੌੜਾਂ ਬਣਾਉਣੀਆਂ ਹਨ।

11:33Pm

ਬੈਂਗਲੌਰ ਨੇ 17 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਬਣਾ ਲਈਆਂ ਹਨ।

11:30Pm

ਏਬੀ ਡਿਵੀਅਰਜ਼ ਨੇ ਆਈਪੀਐੱਲ 'ਚ ਆਪਣੇ 4,000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਇਹ ਕਮਾਲ ਕਰਨ ਵਾਲੇ ਦੂਜੇ ਵਿਦੇਸ਼ ਖਿਡਾਰੀ ਹਨ।

11:28Pm

ਬੈਂਗਲੌਰ ਨੂੰ ਜਿੱਤ ਲਈ 18 ਗੇਂਦਾਂ 'ਚ 40 ਦੌੜਾਂ ਚਾਹੀਦੀਆਂ ਹਨ।

11:25Pm

16ਵੇਂ ਓਵਰ 'ਚ ਏਬੀ ਨੇ ਦੋ ਤੂਫ਼ਾਨੀ ਛੱਕੇ ਲਾਏ। ਇਸ ਓਵਰ ਤੋਂ ਬਾਅਦ ਬੰਗਲੌਰ ਨੇ ਤਿੰਨ ਵਿਕਟਾਂ 'ਤੇ 147 ਦੌੜਾਂ ਬਣਾ ਲਈਆਂ ਹਨ। ਏਬੀ ਨੇ ਅਰਧ ਸੈਂਕੜਾ ਲਾਇਆ। ਹੈਟਮਾਇਰ ਪੰਜ ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ 'ਤੇ ਆਊਟ ਹੋਇਆ।

FIFTY!


That's a half-century for Mr 360 @ABdeVilliers17. Will he take @RCBTweets over the line? #VIVOIPL pic.twitter.com/ScBnD8a068

— IndianPremierLeague (@IPL) March 28, 2019

11:18Pm

15ਵੇਂ ਓਵਰ 'ਚ ਬੈਂਗਲੌਰ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਹੋ ਗਿਆ ਹੈ। ਇਸ ਵੇਲੇ ਕ੍ਰੀਜ 'ਤੇ ਏਬੀ ਨਾਲ ਹੈਟਮਾਇਕ ਹਨ।

11:12Pm

14ਵੇਂ ਓਵਰ ਤੋਂ ਬਾਅਦ ਬੈਂਗਲੌਰ ਦਾ ਸਕੋਰ ਦਿੰਨ ਵਿਕਟਾਂ 'ਤੇ 116 ਦੌੜਾਂ।

11:07Pm

ਆਈਪੀਐੱਲ 'ਚ ਵਿਰਾਟ ਨੂੰ ਬੁਮਰਾਹ ਨੇ ਦੂਜੀ ਵਾਰ ਛੇ ਸਾਲਾਂ 'ਚ ਆਊਟ ਕੀਤਾ । ਵਿਰਾਟ 46 ਦੌੜਾਂ ਬਣਾ ਕੇ ਜਸਪ੍ਰੀਤ ਦੀ ਗੇਂਦ 'ਤੇ ਹਾਰਦਿਕ ਪਾਂਡਿਆ ਨੂੰ ਕੈਚ ਦੇ ਆਊਟ ਹੋਏ।

ਦਸ ਵਜ ਕ ਚਾਰ ਮਿੰਟ

ਵਿਰਾਟ ਕੋਹਲੀ ਨੇ ਆਈਪੀਐੱਲ 'ਚ 5000 ਦੌੜਾਂ ਪੂਰੀਆਂ ਕੀਤੀਆਂ।

11:04Pm

13ਵੇਂ ਓਵਰ ਤੋਂ ਬਾਅਦ ਬੈਂਗਲੌਰ ਨੇ 113 ਦੌੜਾਂ ਬਣਾ ਲਈਆ ਹਨ। ਟੀਮ ਦੇ ਦੋ ਬੱਲੇਬਾਜ਼ ਆਊਟ ਹੋ ਚੁੱਕੇ ਹਨ। ਬੈਂਗਲੌਰ ਨੂੰ ਜਿੱਤ ਲਈ 41 ਗੇਂਦਾਂ ਚ 74 ਦੌੜਾਂ ਦੀ ਲੋੜ ਹੈ।

11:02Pm

12ਵੇਂ ਓਵਰ ਤੋਂ ਬਾਅਦ ਬੰਗਲੌਰ ਦੇ ਦੋ ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ।

10:46Pm

ਨੌ ਓਵਰਾਂ ਦੀ ਸਮਾਪਤੀ ਤੋਂ ਬਾਅਦ ਬੈਂਗਲੌਰ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 75 ਦੌੜਾਂ ਬਣਾ ਲਈਆਂ ਹਨ। ਵਿਰਾਟ ਨਾਲ ਕ੍ਰੀਜ 'ਤੇ ਏਬੀ ਮੌਜੂਦ ਹੈ।

10:39Pm

ਪਾਰਥਿਵ ਪਟੇਲ ਕਾਫ਼ੀ ਚੰਗੇ ਬੱਲੇਬਾਜ਼ੀ ਕਰ ਰਹੇ ਸਨ ਪਰ ਉਨ੍ਹਾਂ ਦੀ ਪਾਰੀ ਦਾ ਅੰਤ ਮਯੰਕ ਮਾਰਕੰਡੇ ਨੇ ਕੀਤਾ। ਉਨ੍ਹਾਂ ਨੇ ਪਾਰਥਿਵ ਨੂੰ 22 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਬੈਂਗਲੌਰ ਨੇ ਸੱਤ ਓਵਰਾਂ 'ਚ 67 ਦੌੜਾਂ ਬਣਾ ਲਈਆਂ ਹਨ।

10:35Pm

ਛੇ ਓਵਰ ਖ਼ਤਮ ਹੋਣ 'ਤੇ ਬੈਂਗਲੌਰ ਨੇ ਇਕ ਵਿਕਟ ਦੇ ਨੁਕਸਾਨ 'ਤੇ 60 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਤੇ ਪਾਰਥਿਵ ਪਟੇਲ ਇਸ ਵੇਲੇ ਹਮਲਾਵਰ ਅੰਦਾਜ 'ਚ ਬੱਲੇਬਾਜੀ ਕਰ ਰਹੇ ਹਨ।

10:26Pm

ਤਿੰਨ ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ ਬੰਗਲੌਰ ਨੇ 39 ਦੌੜਾਂ ਬਣਾ ਲਈਆਂ ਹਨ। ਇਸ ਓਵਰ 'ਚ ਬੁਮਰਾਹ ਦੀਆਂ ਗੇਂਦਾਂ 'ਤੇ ਵਿਰਾਟ ਕੋਹਲੀ ਨੇ ਤਿੰਨ ਚੌਕੇ ਲਾਏ।


10:20Pm

ਬੈਂਗਲੌਰ ਨੇ ਆਪਣਾ ਵਿਕਟ ਮੋਇਨ ਅਲੀ ਦੇ ਰੂਪ 'ਚ ਗਵਾਇਆ। ਉਹ 13 ਦੌੜਾਂ ਬਣਾ ਕੇ ਆਊਟ ਹੋਏ । ਹੁਣ ਤੀਜੇ ਨੰਬਰ 'ਤੇ ਬੱਲਬਾਜ਼ੀ ਲਈ ਵਿਰਾਟ ਕੋਹਲੀ ਆਏ ਹਨ।

10:17Pm

ਬੰਗਲੌਰ ਦੀ ਟੀਮ ਨੇ ਆਪਣਾ ਪਹਿਲਾ ਵਿਕਟ ਗਵਾ ਦਿੱਤਾ ਹੈ। ਮੋਇਨ ਅਲੀ 13 ਦੌੜਾਂ ਬਣਾ ਕੇ ਆਊਟ ਹੋਏ। ਹੁਣ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਵਿਰਾਟ ਕੋਹਲੀ ਆਏ ਹਨ।

10:13Pm

ਬੈਂਗਲੌਰ ਦੀ ਟੀਮ ਨੇ ਦੋ ਓਵਰਾਂ ਬਾਅਦ ਬਿਨਾਂ ਕੋਈ ਵਿਕਟ ਗਵਾਏ ਦਸ ਦੌੜਾਂ ਬਣਾ ਲਈਆਂ ਹਨ। ਦੂਜੇ ਓਵਰ ਲਸਿਥ ਮਲਿੰਗਾ ਨੇ ਸੁੱਟਿਆ।

10:09Pm

ਇਕ ਓਵਰ ਦੇ ਨੁਕਸਾਨ 'ਤੇ ਆਰਸੀਬੀ ਨੇ ਬਿਨਾਂ ਕੋਈ ਵਿਕਟ ਗਵਾਏ ਸੱਤ ਦੌੜਾਂ ਬਣਾ ਲਈਆਂ ਹਨ। ਪਹਿਲਾ ਓਵਰ ਮੈਕਲੇਘਨ ਨੇ ਸੁੱਟਿਆ।

09:57 Pm

ਮੁੰਬਈ ਨੇ 20 ਓਵਰਾਂ 'ਚ ਅੱਠ ਵਿਕਟ ਦੇ ਨੁਕਸਾਨ 'ਤੇ 187 ਦੌੜਾਂ ਬਣਾਈਆਂ। ਹੁਣ ਮੁੰਬਈ ਨੂੰ ਜਿੱਤ ਲਈ 188 ਦੌੜਾਂ ਦਾ ਟੀਚਾ ਮਿਲਿਆ। ਮੁੰਬਈ ਵੱਲੋਂ ਹਾਰਦਿਕ ਪਾਂਡਿਆ 32 ਦੌੜਾਂ ਬਣਾ ਕੇ ਨਾਬਾਦ ਰਹੇ।

09:56 Pm

20ਵੇਂ ਓਵਰ 'ਚ ਹਾਰਦਿਕ ਪਾਂਡਿਆ ਨੇ ਦੋ ਸ਼ਾਨਦਾਰ ਛੱਕੇ ਲਾਏ ਤੇ ਟੀਮ ਦਾ ਸਕੋਰ 187 ਦੌੜਾਂ ਪਹੁੰਚਾ ਦਿੱਤਾ।

09:43 Pm

ਮੁੰਬਈ ਦਾ ਅੱਠਵਾਂ ਵਿਕਟ ਮਯੰਕ ਦੇ ਤੌਰ 'ਤੇ ਡਿੱਗਿਆ। ਸਿਰਾਜ ਦੀ ਗੇਂਦ 'ਤੇ ਵਿਕਟ ਪਿੱਛੇ ਪਾਰਥਿਵ ਪਟੇਲ ਨੇ ਹਥੋਂ ਕੈਚ ਕੀਤੇ ਗਏ। ਮਯੰਕ ਨੇ 5 ਗੇਂਦਾਂ 'ਤੇ 6 ਦੌੜਾਂ ਬਣਾਈਆਂ।

09:41 Pm

19ਵੇਂ ਓਵਰ 'ਚ ਨਵਦੀਪ ਸੈਨੀ ਨੇ ਸੁੱਟਿਆ। ਇਸ ਓਵਰ 'ਚ 15 ਦੌੜਾਂ ਬਣੀਆਂ। ਮੁੰਬਈ ਦਾ ਸਕੋਰ ਸੱਤ ਵਿਕਟਾਂ 'ਤੇ 172 ਦੌੜਾਂ ਹਨ।

09:39 Pm

ਹਾਰਦਿਕ ਪਾਂਡਿਆ ਨੂੰ ਜੀਵਨਦਾਨ ਮਿਲਿਆ। ਉਸ ਦਾ ਕੈਚ ਫੜਨ ਦੀ ਕੋਸ਼ਿਸ਼ ਪਾਰਥਿਵ ਨੇ ਕੀਤੀ ਪਰ ਮੋਇਨ ਉਸ ਨਾਲ ਟਕਰਾ ਗਏ ਤੇ ਕੈਚ ਛੁੱਟ ਗਿਆ। ਇਸ ਗੇਂਦ ਨੂੰ ਨੋ ਬਾਲ ਕਰਾਰ ਦਿੱਤਾ ਗਿਆ।

09:35 Pm

18 ਓਵਰ ਦਾ ਖੇਡ ਖ਼ਤਮ ਹੋ ਚੁੱਕਾ ਹੈ ਤੇ ਮੁੰਬਈ ਨੇ ਸੱਤ ਵਿਕਟਾਂ 'ਤੇ 157 ਦੌੜਾਂ ਬਣਾ ਲਈਆਂ ਹਨ। ਬੈਂਗਲੌਰ ਦੇ ਗੇਂਦਬਾਜ਼ਾਂ ਨੇ ਕਮਾਲ ਦੀ ਵਾਪਸੀ ਕੀਤੀ। ਖਾਸ ਤੌਰ 'ਤੇ ਚਹਿਲ ਨੇ ਚਾਰ ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ।

09:30 Pm

17ਵੇਂ ਓਵਰ ਤੋਂ ਬਾਅਦ ਮੁੰਬਈ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਹਨ। ਮੁੰਬਈ ਦੀ ਟੀਮ ਚੰਗੀ ਸ਼ੁਰੂਆਤ ਦਾ ਫਾਇਦਾ ਨਾਲ ਉਠਾ ਸਕੀ ਤੇ ਉਸ ਦੇ ਬੱਲੇਬਾਜ਼ ਜਲਦੀ ਜਲਦੀ ਆਊਟ ਹੋ ਗਏ।

09:26 Pm

ਉਮੇਸ਼ ਯਾਦਵ ਦੀ ਗੇਂਦ 'ੇਤੇ ਕ੍ਰਣਾਲ ਪਾਂਡਿਆ ਦਾ ਕੈਚ ਨਵਦੀਪ ਨੇ ਬਾਊਂਡਰੀ 'ਤੇ ਲਿਆ। ਮੁੰਬਈ ਨੇ ਆਪਣਾ ਛੇਵਾਂ ਵਿਕਟ ਗਵਾÎਇਆ। ਕ੍ਰਣਾਲ ਨੇ ਸਿਰਫ ਇਕ ਦੌੜਾਂ ਹੀ ਬਣਾਈ।

09:23 Pm

ਚਹਿਲ ਨੇ ਮੁੰਬਈ ਖ਼ਿਲਾਫ਼ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਆਪਣਾ ਸਪੈੱਲ ਪੂਰਾ ਕੀਤਾ ਤੇ ਚਾਰ ਓਵਰਾਂ 'ਚ 38 ਦੌੜਾਂ ਦੇ ਕੇ ਕੁੱਲ ਚਾਰ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਮੁੰਬਈ ਦੇ ਧਾਕੜ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਉਨ੍ਹਾਂ ਨੇ ਯੁਵੀ, ਸੂਰਿਆ ਕੁਮਾਰ ਤੇ ਪੋਲਾਰਡ ਵਰਗੇ ਬੱਲੇਬਾਜ਼ਾਂ ਨੂੰ ਆਊਟ ਕੀਤਾ। ਮੁੰਬਈ ਨੇ 16 ਓਵਰਾਂ ਤੋਂ ਬਾਅਦ ਪੰਜ ਵਿਕਟਾਂ ਦੇ ਨੁਕਸਾਨ 'ਤੇ 146 ਦੌੜਾਂ ਬਣਾ ਲਈਆਂ ਹਨ।

09:17 Pm

ਚਹਿਲ ਨੇ ਆਪਣੀ ਟੀਮ ਨੂੰ ਚੌਥੀ ਸਫ਼ਲਤਾ ਦਿਵਾਈ । ਉਨ੍ਹਾਂ ਨੇ ਸੂਰਿਆ ਕੁਮਾਰ ਨੂੰ ਮੋਇਨ ਅਲੀ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਯਾਦਵ ਨੇ 24 ਗੇਂਦਾਂ 'ਤੇ 38 ਦੌੜਾਂ ਬਣਾਈਆਂ।

09:12 Pm

15ਵੇਂ ਓਵਰ ਦੀ ਸਮਾਪਤੀ ਤੋਂ ਬਾਅਦ ਮੁੰਬਈ ਦੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 139 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਕ੍ਰੀਜ਼ 'ਤੇ ਪੋਲਾਰਡ ਤੇ ਸੂਰਿਆ ਕੁਮਾਰ ਯਾਦਵ ਹਨ।

09:08 Pm

14 ਓਵਰਾਂ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਮੁੰਬਈ ਨੇ ਇਕ ਵਿਕਟ ਦੇ ਨੁਕਸਾਨ 'ਤੇ 126 ਦੌੜਾਂ ਬਣਾ ਲਈਆਂ ਹਨ। ਯੁਵੀ ਦੇ ਆਊਟ ਹੋਣ ਤੋਂ ਬਾਅਦ ਕੀਰੋਨ ਪੋਲਾਰਡ ਕ੍ਰੀਜ਼ 'ਤੇ ਆਏ ਹਨ।


09:05 Pm

ਯੁਵੀ ਨੇ ਚਹਿਲ ਦੀ ਚੌਥੀ ਗੇਂਦ 'ਤੇ ਛੱਕਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੈਚ ਮੁਹੰਮਦ ਸਿਰਾਜ ਨੇ ਕਰ ਲਿਆ। ਯੁਵੀ ਨੇ 12 ਗੇਂਦਾਂ 'ਚ 23 ਦੌੜਾਂ ਬਣਾਈਆਂ।

09:04 Pm

ਚਹਿਲ ਦੇ 14ਵੇਂ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਛੱਕੇ ਲਾਏ।। ਪਹਿਲਾ ਛੱਕਾ ਉਨ੍ਹਾਂ ਨੇ ਡੀਪ ਮਿੱਡ ਵਿਕਟ ਦੇ ਉੱਪਰੀ ਤੇ ਦੂਜਾ ਛੱਕਾ ਉਨ੍ਹਾਂ ਨੇ ਕਵਰ ਦੀ ਦਿਸ਼ਾ 'ਚ ਲਾ ਦਿੱਤਾ। ਯੁਵੀ ਨੇ ਤੀਜਾ ਛੱਕਾ ਲਾਂਗ ਆਨ 'ਤੇ ਲਾਇਆ।

09:01 Pm

13ਵੇਂ ਓਵਰ 'ਚ 13 ਦੌੜਾਂ ਬਣੀਆਂ। ਮੁੰਬਈ ਦਾ ਸਕੋਰ 100 ਦੌੜਾਂ ਤੋਂ ਪਾਰ। ਇਸ ਵੇਲੇ ਮੁੰਬਈ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਬਣਾ ਲਈਆਂ ਹਨ। ਯੁਵੀ ਦਾ ਸਾਥ ਸੂਰਿਆ ਕੁਮਾਰ ਦੇ ਰਹੇ ਹਨ। ਯੁਵੀ ਨੇ ਤੀਜਾ ਛੱਕਾ ਲਾਂਗ ਆਨ 'ਤੇ ਲਾਇਆ।

09:00 Pm

12ਵੇਂ ਓਵਰ ਤੋਂ ਬਾਅਦ ਮੁੰਬਈ ਦੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 93 ਦੌੜਾਂ ਬਣਾ ਲਈਆਂ ਹਨ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਯੁਵਰਾਜ ਆਏ ਹਨ।

08:51 Pm

ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਆਪਣੇ ਅਰਧ ਸੈਂਕੜੇ ਤੋਂ ਖੁੰਝੇ। ਉਹ 48 ਦੌੜਾਂ ਬਣਾ ਕੇ ਉਮੇਸ਼ ਯਾਦਵ ਦੀ ਗੇਂਦ 'ਤੇ ਮੁਹੰਮਦ ਸਿਰਾਜ ਨੂੰ ਕੈਚ ਦੇ ਬੈਠੇ।

08:47 Pm

ਪਹਿਲੇ 10 ਓਵਰਾਂ ਦਾ ਖੇਡ ਖ਼ਤਮ ਹੋ ਚੁੱਕਾ ਹੈ। ਮੁੰਬਈ ਦੀ ਟੀਮ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 82 ਦੌੜਾਂ ਹੈ। ਰੋਹਿਤ ਸ਼ਰਮਾ ਆਪਣੇ ਅਰਧ ਸੈਂਕੜੇ ਦੇ ਨਜਦੀਕ। ਗੈਂ੍ਰਡਹੋਮ ਦੇ ਇਸ ਓਵਰ 'ਚ ਰੋਹਿਤ ਨੇ ਇਕ ਸ਼ਾਨਦਾਰ ਚੌਕਾ ਲਾਇਆ ਹੈ।

08:43 Pm

ਚਹਿਲ ਨੇ 9ਵਾਂ ਓਵਰ ਸੁੱਟਿਆ। ਇਸ ਓਵਰ 'ਚ ਕੁੱਲ 12 ਦੌੜਾਂ ਬਣੀਆਂ। ਮੁੰਬਈ ਨੇ ਇਕ ਵਿਕÂ ਦੇ ਨੁਕਸਾਨ 'ਤੇ ਇਸ ਓਵਰ ਦੇ ਖ਼ਤਮ ਹੋਣ ਤੋਂ ਬਾਅਦ 72 ਦੌੜਾਂ ਬਣਾ ਲਈਆਂ ਹਨ।

08:39 Pm

ਅੱਠ ਓਵਰ ਦਾ ਖੇਡ ਖ਼ਤਮ ਹੋ ਚੁੱਕਾ ਹੈ ਤੇ ਮੁੰਬਈ ਨੇ ਇਕ ਵਿਕਟ ਗਵਾ ਕੇ 60 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਕ੍ਰੀਜ 'ਤੇ ਰੋਹਿਤ ਸ਼ਰਮਾ ਤੇ ਸੂਰਿਆ ਕੁਮਾਰ ਯਾਦਵ ਮੌਜੂਦ ਹਨ।

08:34 Pm

ਮੁੰਬਈ ਨੇ ਆਪਣਾ ਪਹਿਲਾ ਵਿਗਟ ਗਵਾ ਦਿੱਤਾ ਹੈ। ਡੀ ਕਾਕ ਨੂੰ ਚਹਿਲ ਨੇ 23 ਦੌੜਾਂ 'ਤੇ ਆਊਟ ਕੀਤਾ। ਸੱਤ ਓਵਰ ਖ਼ਤਮ ਹੋਣ ਤੋਂ ਬਾਅਦ ਮੁੰਬਈ ਨੇ ਇਕ ਵਿਕਟ ਦੇ ਨੁਕਸਾਨ 'ਤੇ 56 ਦੌੜਾਂ ਬਣਾ ਲਈਆਂ ਹਨ।


08:32 Pm

ਪਾਵਰਪਲੇਅ ਖ਼ਤਮ ਹੋਣ ਤੋਂ ਬਾਅਦ ਮੁੰਬਈ ਦਾ ਸਕੋਰ 50 ਦੇ ਪਾਰ ਪੁੱਜ ਗਿਆ ਹੈ। ਛੇ ਓਵਰਾਂ ਤੋਂ ਬਾਅਦ ਮੁੰਬਈ ਨੇ ਬਿਨਾਂ ਕੋਈ ਵਿਕਟ ਗਵਾਏ 52 ਦੌੜਾਂ ਬਣਾ ਲਈਆਂ ਹਨ।

08:29 Pm

ਮੁੰਬਈ ਦੀ ਸ਼ਾਨਦਾਰ ਬੱਲੇਬਾਜ਼ੀ। ਛੇ ਓਵਰਾਂ 'ਚ ਬਿਨਾਂ ਕੋਈ ਵਿਕਟ ਗਵਾਏ 52 ਦੌੜਾਂ। ਰੋਹਿਤ ਸ਼ਰਮਾ 31 ਤੇ ਡੀ ਕਾਕ 21 ਦੌੜਾਂ ਬਣਾ ਕੇ ਖੇਡ ਰਹੇ ਹਨ। ਰੋਹਿਤ ਆਪਣੀ ਪਾਰੀ 'ਚ ਛੇ ਚੌਕੇ ਤੇ ਇਕ ਛੱਕਾ ਲਾ ਚੁੱਕੇ ਹਨ ਜਦੋਂਕਿ ਡੀ ਕਾਕ ਇਕ ਛੱਕਾ ਤੇ 2 ਚੌਕੇ ਲਾ ਚੁੱਕੇ ਹਨ।

08:21 Pm

ਮੋ. ਸਿਰਾਜ ਨੂੰ ਪੰਜਵੇਂ ਓਵਰ 'ਚ ਅਟੈਕ 'ਤੇ ਲਿਆਂਦਾ ਗਿਆ। ਉਸ ਦੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਹੀ ਡੀ ਕਾਕ ਨੇ ਮਿੱਡ ਆਨ 'ਤੇ ਵਧੀਆ ਛੱਕਾ ਲਾਇਆ। ਇਸ ਓਵਰ 'ਚ ਕੁੱਲ 11 ਦੌੜਾਂ ਬਣੀਆਂ। ਮੁੰਬਈ ਨੇ ਪੰਜ ਓਵਰਾਂ 'ਚ ਖ਼ਤਮ ਹੋਣ ਤੋਂ ਬਾਅਦ 43 ਦੌੜਾਂ ਬਣਾ ਰਹੀਆਂ ਹਨ।

08:17 Pm

ਰੋਹਿਤ ਸ਼ਰਮਾ ਨਵਦੀਪ ਆਪਣਾ ਸ਼ਿਕਾਰ ਬਣਾ ਰਹੇ ਹਨ। ਚੌਥੇ ਓਵਰ 'ਚ ਵੀ ਰੋਹਿਤ ਸ਼ਰਮਾ ਨੇ ਇਕ ਸ਼ਾਨਦਾਰ ਛੱਕਾ ਲਾਇਆ। ਚਾ ਓਵਰਾਂ ਦਾ ਖੇਡ ਖ਼ਤਮ ਹੋ ਚੁੱਕਾ ਹੈ। ਮੁੰਬਈ ਨੇ ਬਿਨਾਂ ਕਿਸੇ ਨੁਕਸਾਨ ਦੇ 32 ਦੌੜਾਂ ਬਣਾ ਲਈਆਂ ਹਨ। ਰੋਹਿਤ ਨੇ ਇਸ ਓਵਰ 'ਚ ਤੀਜੀ ਗੇਂਦ 'ਤੇ ਡੀਪ ਮਿੱਡ ਵਿਕਟ ਦੀ ਦਿਸ਼ਾ 'ਚ ਵਧੀਆ ਛੱਕਾ ਲਾਇਆ।

08:12 Pm

ਤਿੰਨ ਓਵਰਾਂ ਦਾ ਖੇਡ ਖ਼ਤਮ ਹੋ ਚੁੱਕਾ ਹੈ। ਪਹਿਲੇ ਵਿਕਟ ਲਈ ਰੋਹਿਤ ਤੇ ਡੀ ਕਾਕ ਦਰਮਿਆਨ 25 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਇਸ ਓਵਰ ਤੋਂ ਬਾਅਦ ਮੁੰਬਈ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 25 ਦੌੜਾਂ ਹੋ ਗਿਆ ਹੈ। ਰੋਹਿਤ 17 ਤੇ ਡੀ ਕਾਕ 08 ਦੌੜਾਂ ਬਣਾ ਕੇ ਖੇਡ ਰਹੇ ਹਨ।

08:08 Pm

ਬੈਂਗਲੁਰੂ ਵੱਲੋਂ ਦੂਜਾ ਓਵਰ ਨਵਦੀਪ ਸੈਣੀ ਨੇ ਸੁੱਟਿਆ। ਇਸ ਓਵਰ 'ਚ ਕੁੱਲ 9 ਦੌੜਾਂ ਆਈਆਂ। ਮੁੰਬਈ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ ਦੋ ਓਵਰਾਂ 'ਚ 18 ਦੌੜਾਂ। ਇਸ ਓਵਰ ਦੀ ਪੰਜਵੀਂ ਗੇਂਦ 'ਤੇ ਨਵਦੀਪ ਨੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਜ਼ਿਆਦਾ ਦੀ ਤੇਜ਼ ਗਤੀ ਨਾਲ ਗੇਂਦਬਾਜ਼ੀ ਕੀਤੀ। ਰੋਹਿਤ ਨੇ ਇਸ ਓਵਰ 'ਚ ਵੀ ਦੋ ਸ਼ਾਨਦਾਰ ਚੌਕੇ ਲਾਏ।

08:02 Pm

ਮੁੰਬਈ ਨੇ ਪਹਿਲਾ ਓਵਰ ਖ਼ਤਮ ਹੋਣ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 09 ਸਕੋਰ ਬਣਾ ਲਏ ਹਨ। ਇਸ ਓਵਰ 'ਚ ਉਮੇਸ਼ ਯਾਦਵ ਦੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਦੋ ਸ਼ਾਨਦਾਰ ਚੌਕੇ ਲਾਏ।

08:00 Pm

ਮੈਚ ਸ਼ੁਰੂ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਤੇ ਕਵਿੰਟਨ ਡੀ ਕਾਕ ਬੱਲੇਬਾਜ਼ੀ ਲਈ ਉੱਤਰੇ। ਗੇਂਦਬਾਜ਼ੀ ਹਮਲੇ ਦਾ ਆਗ਼ਾਜ਼ ਉਮੇਸ਼ ਯਾਦਵ ਨੇ ਕੀਤਾ।

07:43 Pm

ਲਸਿਥ ਮਲਿੰਗਾ ਨੂੰ ਉਨ੍ਹਾਂ ਦੀ ਕ੍ਰਿਕਟਰ ਬੋਰਡ ਵੱਲੋਂ ਆਈਪੀਐੱਲ 'ਚ ਖੇਡਣ ਦੀ ਇਜਾਜ਼ਤ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਟੀਮ ਮੁੰਬਈ ਨਾਲ ਜੁੜ ਗਏ ਹਨ। ਉਨ੍ਹਾਂ ਦੀ ਟੀਮ 'ਚ ਆਉਣ ਤੋਂ ਬਾਅਦ ਮੁੰਬਈ ਦੀ ਗੇਂਦਬਾਜ਼ੀ ਹੋਰ ਵੀ ਜਿਆਦਾ ਖ਼ਤਰਨਾਕ ਹੋ ਗਈ ਹੈ। ਮਲਿੰਗਾ ਤੇ ਬੁਮਰਾਹ ਦੋਵੇਂ ਹੀ ਯਾਰਕਰ ਗੇਂਦ ਸੁੱਟਣ 'ਚ ਮਾਹਿਰ ਹਨ ਨਾਲ ਹੀ ਵਿਕਟ ਹਾਸਲ ਕਰਨ ਕਰਨ 'ਚ ਵੀ ਉਸਤਾਦ ਹਨ।

07:40 Pm

ਮੁੰਬਈ ਇੰਡੀਅਨ : ਰੋਹਿਤ ਸ਼ਰਮਾ (ਕਪਤਾਨ), ਕਵਿੰਟਨ ਡੀ ਕਾਕ, ਸੂਰਿਆ ਕੁਮਾਰ ਯਾਦਵ, ਕ੍ਰਿਣਾਲ ਪਾਂਡਿਆ, ਯੁਵਰਾਜ ਸਿੰਘ, ਕੀਰੋਨ ਪੋਲਾਰਡ, ਹਾਰਦਿਕ ਪਾਂਡਿਆ, ਲਸਿਥ ਮਲਿੰਗਾ, ਮਿਚੇਲ ਮੈਕਲੇਨਾਘਨ, ਮਯੰਕ ਮਾਰਕੰਡੇ, ਜਸਪ੍ਰੀਤ ਬੁਮਰਾਹ।

07:40 Pm

ਟੀਮਾਂ ; ਬੈਂਗਲੁਰੂ : ਵਿਰਾਟ ਕੋਹਲੀ ( ਕਪਤਾਨ), ਪਾਰਥਿਵ ਪਟੇਲ, ਮੋਇਨ ਅਲੀ, ਏਬੀ ਡਿਵੀਲੀਅਰਜ਼ ,ਸ਼ਿਮਰੋਨ ਹੈਟਮਾਇਰ, ਸ਼ਿਵਮ ਦੁਬੇ, ਕੋਲਿਨ ਗ੍ਰੈਂਡਹੋਮ, ਉਮੇਸ਼ ਯਾਦਵ, ਯੁਜਵਿੰਦਰ ਚਹਲ, ਮੁਹੰਮਦ ਸਿਰਾਜ, ਨਵਦੀਪ ਸੈਨੀ।

07:32 Pm

ਆਰਸੀਬੀ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

07:28 Pm

ਕਪਤਾਨੀ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨ ਦੇ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਤੋਂ ਵਧੀਆ ਹੈ। ਵਿਰਾਟ ਨੇ ਹੁਣ ਤਕ 97 ਮੈਚਾਂ 'ਚ ਕਪਤਾਨੀ ਕੀਤੀ ਹੈ ਤੇ 45 ਮੈਚਾਂ 'ਚ ਹੀ ਉਨ੍ਹਾਂ ਦੀ ਟੀਮ ਜਿੱਤ ਸਕੀ ਹੈ, ਉਥੇ ਰੋਹਿਤ ਸ਼ਰਮਾ ਨੇ 90 ਮੈਚਾਂ 'ਚ ਕਪਤਾਨੀ ਕੀਤੀ ਤੇ ਇਨ੍ਹਾਂ 'ਚੋਂ 52 ਮੈਚਾਂ 'ਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ।


07:26 Pm

ਆਰਬੀਸੀ ਦੇ ਕਪਤਾਨ ਵਿਰਾਟ ਕੋਹਲੀ 'ਤੇ ਅੱਜ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਵਿਰਟ ਕੋਲ ਮੌਕਾ ਹੈ ਕਿ ਉਹ ਆਈਪੀਐੱਲ 'ਚ ਆਪਣੀਆਂ 5,000 ਦੌੜਾਂ ਪੂਰੀਆਂ ਕਰੇ। ਵਿਰਾਟ ਨੂੰ ਇਹ ਉਪਲਬੱਧੀ ਹਾਸਲ ਕਰਨ ਲਈ 46 ਦੌੜਾਂ ਦੀ ਲੋੜ ਹੈ। ਜਕੇਰ ਵਿਰਾਟ 5,000 ਦੌੜਾਂ ਪੂਰੀਆਂ ਕਰਦੇ ਹਨ ਤਾਂ ਉਹ ਅਜਿਹਾ ਕਰਨ ਵਾਲੇ ਦੂਜੇ ਬੱਲੇਬਾਜ਼ ਹੋਣਗੇ। ਹਾਲੇ ਤਕ ਇਹ ਮੁਕਾਮ ਸਿਰਫ ਸੁਰੇਸ਼ ਰੈਨਾ ਹੀ ਹਾਸਲ ਕਰ ਸਕਿਆ ਹੈ।

07:17 Pm

ਬੈਂਗਲੁਰੂ 'ਚ ਆਈਪੀਐੱਲ 'ਚ ਪਹਿਲੀ ਪਾਰੀ ਦਾ ਔਸਤ ਸਕੋਰ 187 ਰਿਹਾ ਹੈ। ਆਰਸੀਬੀ ਨੂੰ ਏਬੀ ਡਿਵਲੀਅਰਜ਼ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ। ਉਸ ਨੇ ਹੁਣ ਤਕ ਪਿਛਲੀਆਂ ਪੰਜ ਪਾਰੀਆਂ 'ਚੋਂ ਚਾਰਾਂ 'ਚ ਫਿਫਟੀ ਬਣਾਈ ਹੈ।


06:58 Pm

ਆਰਸੀਬੀ ਮੈਚ ਲਈ ਬੈਂਗਲੁਰੂ ਦਾ ਚਿੰਨਾਸਵਾਮੀ ਸਟੇਡੀਅਮ ਤਿਆਰ।

Posted By: Susheel Khanna