ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2020) ਦੇ 13ਵੇਂ ਅਡੀਸ਼ਨ ਦਾ 10ਵਾਂ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ (ਆਰਸੀਬੀ) ਅਤੇ ਮੁੰਬਈ ਇੰਡੀਅਨਜ਼ (ਐੱਮਆਈ) ਵਿਚਕਾਰ ਖੇਡੇ ਜਾਣਗੇ। ਕੇ ਬੀਚ ਸ਼ਾਰਜਾਹ 'ਚ ਖੇਡਿਆ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਈਪੀਐੱਲ ਦੇ ਸੀਜ਼ਨ 13 ਦਾ ਪ੍ਰਬੰਧ ਯੂਏਈ 'ਚ ਹੋ ਰਿਹਾ ਹੈ। ਟੂਰਨਾਮੈਂਟ 'ਚ ਦੋਵੇਂ ਟੀਮਾਂ ਦਾ ਇਹ ਤੀਸਰਾ ਮੈਚ ਹੈ। ਦੋਵਾਂ ਨੂੰ ਹੀ ਇਕ 'ਚ ਹਾਰ ਅਤੇ ਇਕ 'ਚ ਜਿੱਤ ਮਿਲੀ ਹੈ। ਮੁੰਬਈ ਨੂੰ ਜਪਹਲੇ ਮੈਚ 'ਚ ਚੇਨੱਈ ਸੁਪਰ ਕਿੰਗਸ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਦੂਸਰੇ ਮੈਚ 'ਚ ਉਸਨੇ ਕੋਲਕਾਤਾ ਨਾਈਟਰਾਈਡਰਸ ਨੂੰ ਹਰਾਇਆ ਸੀ। ਬੈਂਗਲੁਰੂ ਦੀ ਟੀਮ ਨੇ ਪਹਿਲੇ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ ਸੀ ਅਤੇ ਦੂਸਰੇ ਮੈਚ 'ਚ ਉਸਨੂੰ ਕਿੰਗਸ ਇਲੈਵਨ ਪੰਜਾਬ ਤੋਂ ਹਾਰ ਮਿਲੀ ਸੀ।

ਟੂਰਨਾਮੈਂਟ ਦੇ 10ਵੇਂ ਮੈਚ ਤੋਂ ਪਹਿਲਾਂ ਜਾਣ ਲਓ ਇਸ ਨਾਲ ਜੁੜੀਆਂ ਗੱਲਾਂ। ਕਦੋਂ ਅਤੇ ਕਿਥੇ ਦੇਖ ਸਕਦੇ ਹੋ ਅੱਜ ਹੋਣ ਵਾਲਾ ਇਹ ਮੁਕਾਬਲਾ।

ਕਿਹੜੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ ਟੂਰਨਾਮੈਂਟ ਦਾ 10ਵਾਂ ਮੁਕਾਬਲਾ

ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਆਈਪੀਐੱਲ 2020 ਦਾ 10ਵਾਂ ਮੁਕਾਬਲਾ ਖੇਡਿਆ ਜਾਵੇਗਾ।

ਕਿਥੇ ਖੇਡਿਆ ਜਾਵੇਗਾ ਆਈਪੀਐੱਲ 2020 ਦਾ 10ਵਾਂ ਮੁਕਾਬਲਾ

ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਣ ਵਾਲਾ 10ਵਾਂ ਮੁਕਾਬਲਾ ਦੁਬਈ 'ਚ ਖੇਡਿਆ ਜਾਵੇਗਾ।

ਕਦੋਂ ਅਤੇ ਕਿੰਨੇ ਵਜੇ ਖੇਡਿਆ ਜਾਵੇਗਾ ਆਈਪੀਐੱਲ 2020 ਦਾ 10ਵਾਂ ਮੁਕਾਬਲਾ

ਟੂਰਨਾਮੈਂਟ ਦਾ 10ਵਾਂ ਮੁਕਾਬਲਾ ਸੋਮਵਾਰ (28 ਸਤੰਬਰ 2020) ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਤੋਂ ਖੇਡਿਆ ਜਾਵੇਗਾ।

ਕਿੰਨੇ ਵਜੇ ਹੋਵੇਗਾ ਆਈਪੀਐੱਲ 2020 ਦੇ 10ਵੇਂ ਮੈਚ 'ਚ ਟਾਸ?

ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਆਈਪੀਐੱਲ 2020 ਦੇ 10ਵੇਂ ਮੈਚ 'ਚ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7.00 ਵਜੇ ਹੋਵੇਗਾ।

ਕਿਥੇ ਦੇਖ ਸਕਦੇ ਹਾਂ ਆਈਪੀਐੱਲ 2020 ਦੇ 10ਵੇਂ ਮੈਚ ਦਾ ਲਾਈਵ ਟੈਲੀਕਾਸਟ?

ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡੇ ਜਾਣ ਵਾਲੇ ਆਈਪੀਐੱਲ 2020 ਦੇ 10ਵੇਂ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ ਦੇ ਸਾਰੇ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ।

ਕਿਥੇ ਦੇਖ ਸਕਦੇ ਹਾਂ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਕਾਰ 10ਵੇਂ ਮੈਚ ਦੀ ਲਾਈਵ ਸਟ੍ਰੀਮਿੰਗ?

ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਣ ਵਾਲੇ 10ਵੇਂ ਮੈਚ ਦੀ ਲਾਈਵ ਸਟ੍ਰੀਮਿੰਗ ਤੁਸੀਂ Hotstar App 'ਤੇ ਦੇਖ ਸਕਦੇ ਹੋ।

Posted By: Ramanjit Kaur