v style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ (ਅਜੇਤੂ 65) ਨੇ ਆਖ਼ਰ ਖ਼ੁਦ ਨੂੰ ਸਾਬਤ ਕਰਦੇ ਹੋਏ ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਅੱਠ ਵਿਕਟਾਂ ਨਾਲ ਜਿੱਤ ਦਿਵਾਈ।

ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਵਿਰਾਟ ਕੋਹਲੀ (ਅਜੇਤੂ 50) ਦੇ ਦਮ 'ਤੇ ਛੇ ਵਿਕਟਾਂ 'ਤੇ 145 ਦੌੜਾਂ ਬਣਾਈਆਂ ਸਨ। ਜਵਾਬ ਵਿਚ ਸੀਐੱਸਕੇ ਨੇ 18.4 ਓਵਰਾਂ ਵਿਚ ਦੋ ਵਿਕਟਾਂ 'ਤੇ 150 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਇਸ ਜਿੱਤ ਤੋਂ ਬਾਅਦ ਸੀਐੱਸਕੇ ਦੇ 12 ਮੈਚਾਂ ਵਿਚ ਚਾਰ ਜਿੱਤਾਂ ਨਾਲ ਅੱਠ ਅੰਕ ਹੋ ਗਏ ਹਨ।

ਧੋਨੀ ਦੀ ਟੀਮ ਨੇ ਅਜੇ ਦੋ ਮੈਚ ਹੋਰ ਖੇਡਣੇ ਹਨ ਤੇ ਉਹ ਜੇ ਉਨ੍ਹਾਂ ਦੋਵਾਂ ਮੈਚਾਂ ਨੂੰ ਜਿੱਤਣ ਵਿਚ ਕਾਯਮਾਬ ਰਹਿੰਦੀ ਹੈ ਤਾਂ ਉਹ 12 ਅੰਕਾਂ ਤਕ ਪੁੱਜ ਸਕਦੀ ਹੈ। ਜੇ ਦੂਜੀਆਂ ਟੀਮਾਂ ਦੇ ਨਤੀਜੇ ਉਸ ਮੁਤਾਬਕ ਆਉਂਦੇ ਹਨ ਤਾਂ ਉਸ ਦੇ ਪਲੇਆਫ ਵਿਚ ਪੁੱਜਣ ਦੀ ਇਕ ਛੋਟੀ ਜਿਹੀ ਸੰਭਾਵਨਾ ਬਣ ਸਕਦੀ ਹੈ।

Posted By: Seema Anand