ਜੇਐੱਨਐੱਨ, ਨਵੀਂ ਦਿੱਲ਼ੀ : ਇੰਡੀਅਨ ਪ੍ਰੀਮਿਅਰ ਲੀਗ ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਮਾਰਚ ਦੇ ਆਖਿਰ 'ਚ ਹੋ ਰਹੀ ਹੈ। ਇਸ ਵਿਚਕਾਰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਸ ਬੈਂਗਲੋਰ 'ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਨਵੇਂ ਦਹਾਕੇ 'ਚ ਆਰਸੀਬੀ ਦੀ ਟੀਮ ਕੁਝ ਨਵੇਂ ਅਵਤਾਰ 'ਚ ਆਉਣ ਵਾਲੀ ਹੈ। ਇਸ ਲਈ ਫ੍ਰੈਂਚਾਈਜ਼ੀ ਕਾਫੀ ਕੰਮ ਕਰ ਰਹੀ ਹੈ। ਆਰਸੀਬੀ ਨੇ IPL 2020 ਲਈ ਨਵਾਂ ਲੋਗੋ ਵੀ ਰਿਵੀਲ ਕਰ ਦਿੱਤਾ ਹੈ।

IPL 2020 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ 14 ਫਰਵਰੀ ਨੂੰ ਰਾਇਲ ਚੈਲੇਂਜਰਸ ਬੈਂਗਲੋਰ ਨੇ ਆਪਣਾ ਨਵਾਂ ਲੋਗੋ ਜਾਰੀ ਕੀਤਾ ਹੈ ਜੋ ਟੀਮ ਦੀ ਜਰਸੀ ਤੋਂ ਲੈ ਕੇ ਉਨ੍ਹਾਂ ਦੇ ਹੈਲਮਟ ਤਕ 'ਤੇ ਨਜ਼ਰ ਆਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਕਦੇ ਵੀ ਆਈਪੀਐੱਲ ਦਾ ਖ਼ਿਤਾਬ ਨਾ ਜਿੱਤਣ ਵਾਲੇ ਟੀਮ ਦਾ ਲੋਗੋ ਪਹਿਲੀ ਵਾਰ ਨਹੀਂ ਬਦਲਿਆ ਹੈ। ਇਸ ਤੋਂ ਪਹਿਲਾਂ RCB ਨੇ ਕਈ ਵਾਰ ਆਪਣੇ ਲੋਗੋ ਨੂੰ ਬਦਲਿਆ ਹੈ, ਪਰ ਟੀਮ ਦੀ ਕਿਸਮਤ ਕਾਫੀ ਖਰਾਬ ਰਹੀ ਹੈ। ਭਲੇ ਹੀ ਕਪਤਾਨ ਕਿੰਨੇ ਬਦਲ ਗਏ ਹੋਣ।

RCB ਨੇ ਪਹਿਲੀ ਜਾਂ ਦੂਜੀ ਵਾਰ ਨਹੀਂ, ਬਲਕਿ ਚੌਥੀ ਵਾਰ ਆਪਣਾ ਲੋਗੋ ਬਦਲਿਆ ਹੈ। ਹੁਣ ਅਜਿਹੇ 'ਚ ਆਰਸੀਬੀ ਦੇ ਫੈਨਜ਼ ਨੂੰ ਉਮੀਦ ਹੋਵੇਗੀ ਕਿ ਵਿਰਾਟ ਕੋਹਲੀ ਪਹਿਲਾਂ ਹੀ ਟ੍ਰਾਫੀ ਇਸ ਨਵੇਂ ਲੋਗੋ ਨਾਲ ਆਪਣੀ ਟੀਮ ਆਪਣੀ ਟੀਮ ਨੂੰ ਦਿਲਾਵੇ। ਹਾਲਾਂਕਿ, ਉਨ੍ਹਾਂ ਨੂੰ ਤਮਾਮ ਚੁਣੌਤੀਆਂ ਨਾਲ ਗੁਜਰਨਾ ਪਵੇਗਾ।

Posted By: Amita Verma