ਦੁਬਈ (ਪੀਟੀਆਈ) : ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਪਿਛਲੇ ਮੈਚਾਂ ਵਿਚ ਉਮੀਦ ਮੁਤਾਬਕ ਨਤੀਜਾ ਹਾਸਲ ਨਾ ਕਰ ਸਕਣ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਅੰਬਾਤੀ ਰਾਇਡੂ ਤੇ ਡਵੇਨ ਬਰਾਵੋ ਦੇ ਫਿੱਟ ਹੋਣ ਨਾਲ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਵਿਚ ਵੱਧ ਮਜ਼ਬੂਤੀ ਨਾਲ ਮੈਦਾਨ 'ਤੇ ਉਤਰੇਗੀ। ਆਈਪੀਐੱਲ ਦੇ ਉਦਘਾਟਨੀ ਮੈਚ ਵਿਚ ਮੁੰਬਈ ਇੰਡੀਅਨਜ਼ 'ਤੇ ਚੇਨਈ ਦੀ ਜਿੱਤ ਦੇ ਹੀਰੋ ਰਹੇ ਰਾਇਡੂ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਅਗਲੇ ਦੋ ਮੈਚਾਂ ਵਿਚ ਨਹੀਂ ਖੇਡ ਸਕੇ ਜਦਕਿ ਬਰਾਵੋ ਕੈਰੇਬਿਆਈ ਪ੍ਰੀਮੀਅਰ ਲੀਗ (ਸੀਪੀਐੱਲ) ਦੌਰਾਨ ਜ਼ਖ਼ਮੀ ਹੋ ਗਏ ਸਨ ਤੇ ਉਨ੍ਹਾਂ ਨੇ ਆਈਪੀਐੱਲ ਦੇ ਇਸ ਸੈਸ਼ਨ ਵਿਚ ਅਜੇ ਤਕ ਕੋਈ ਮੈਚ ਨਹੀਂ ਖੇਡਿਆ ਹੈ। ਸੀਐੱਸਕੇ ਦੇ ਸੀਈਓ ਕੇਐੱਸ ਵਿਸ਼ਵਨਾਥਨ ਨੇ ਕਿਹਾ ਹੈ ਕਿ ਰਾਇਡੂ ਤੇ ਬਰਾਵੋ ਦੋਵੇਂ ਚੋਣ ਲਈ ਉਪਲੱਬਧ ਹੋਣਗੇ। ਦੂਜੇ ਪਾਸੇ ਕੇਨ ਵਿਲੀਅਮਸਨ ਦੇ ਆਉਣ ਨਾਲ ਸਨਰਾਈਜਰਜ਼ ਦਾ ਮੱਧ ਕ੍ਰਮ ਮਜ਼ਬੂਤ ਹੋਇਆ ਹੈ, ਜਿਸ ਨਾਲ ਉਹ ਦੋ ਹਾਰਾਂ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕਰਨ ਵਿਚ ਕਾਮਯਾਬ ਰਿਹਾ। ਜਾਨੀ ਬੇਰਸਟੋ ਤੇ ਡੇਵਿਡ ਵਾਰਨਰ ਵੀ ਯੋਗਦਾਨ ਦੇ ਰਹੇ ਹਨ ਤੇ ਇਸ ਕਾਰਨ ਸਨਰਾਈਜਰਜ਼ ਦੇ ਮੱਧਕ੍ਰਮ ਵਿਚ ਹੁਣ ਇਕ ਚੰਗੇ ਵੱਡੇ ਹਿਟਰ ਦੀ ਲੋੜ ਹੈ ਕਿਉਂਕਿ ਬੇਰਸਟੋ, ਵਾਰਨਰ ਤੇ ਵਿਲੀਅਮਸਨ ਦੇ ਨਾਕਾਮ ਹੋਣ 'ਤੇ ਟੀਮ ਪਰੇਸ਼ਾਨੀ ਵਿਚ ਪੈ ਸਕਦੀ ਹੈ। ਕਸ਼ਮੀਰ ਦੇ ਅਬਦੁਲ ਸਮਦ ਨੇ ਉਮੀਦਾਂ ਜਗਾਈਆਂ ਹਨ ਜਦਕਿ ਪਿ੍ਅਮ ਗਰਗ ਤੇ ਅਭਿਸ਼ੇਕ ਸ਼ਰਮਾ ਨੂੰ ਆਪਣੀ ਖੇਡ ਬਿਹਤਰ ਕਰਨ ਦੀ ਲੋੜ ਹੈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਚੇਨਈ ਸੁਪਰ ਕਿੰਗਜ਼ :

ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬਰਾਵੋ, ਰਵਿੰਦਰ ਜਡੇਜਾ, ਲੁੰਗੀ ਨਗੀਦੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜ਼ਲਵੁਡ, ਸ਼ਾਰਦੁਲ ਠਾਕੁਰ, ਸੈਮ ਕੁਰਨ, ਐਨ ਜਗਦੀਸਨ, ਕੇਐੱਮ ਆਸਿਫ, ਮੋਨੂ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਣ ਸ਼ਰਮਾ।

ਸਨਰਾਈਜਰਜ਼ ਹੈਦਰਾਬਾਦ :

ਡੇਵਿਡ ਵਾਰਨਰ (ਕਪਤਾਨ), ਜਾਨੀ ਬੇਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪਿ੍ਰਅਮ ਗਰਗ, ਰਿੱਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖ਼ਾਨ, ਜੇਸਨ ਹੋਲਡਰ, ਅਭਿਸ਼ੇਕ ਸ਼ਰਮਾ, ਬੀ ਸੰਦੀਪ, ਸੰਜੇ ਯਾਦਵ, ਫੈਬੀਅਨ ਏਲੇਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ, ਬਿਲੀ ਸਟੇਨਲੇਕ, ਟੀ ਨਟਰਾਜਨ, ਬਾਸਿਲ ਥੰਪੀ।