ਨਵੀਂ ਦਿੱਲੀ (ਜੇਐੱਨਐੱਨ) : ਬੀਤੇ ਸਾਲ ਆਈਪੀਐੱਲ 'ਚ ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਜੋਸ ਬਟਲਰ ਨੂੰ ਮਾਂਕਡਿੰਗ ਆਊਟ ਕੀਤਾ ਸੀ। ਇਸ 'ਤੇ ਕਾਫੀ ਵਿਵਾਦ ਵੀ ਹੋਇਆ ਸੀ। ਅਸ਼ਵਿਨ ਨੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਇਕ ਟਵੀਟ ਕੀਤਾ ਹੈ। ਇਸ ਰਾਹੀਂ ਅਸ਼ਵਿਨ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਲੋਕਾਂ ਨੂੰ ਲਾਕਡਾਊਨ ਦੌਰਾਨ ਘਰ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਅਸ਼ਵਿਨ ਨੇ ਟਵੀਟ ਕੀਤਾ ਕਿ, ਹਾ, ਹਾ, ਹਾ, ਕਿਸੇ ਨੇ ਮੈਨੂੰ ਇਹ ਭੇਜਿਆ ਤੇ ਦੱਸਿਆ ਕਿ ਅੱਜ ਹੀ ਦੇ ਦਿਨ ਇਕ ਸਾਲ ਪਹਿਲਾਂ ਇਹ ਰਨ ਆਊਟ ਹੋਇਆ ਸੀ। ਦੇਸ਼ ਵਿਚ ਲਾਕਡਾਊਨ ਹੈ, ਨਾਗਰਿਕਾਂ ਨੂੰ ਇਹ ਯਾਦ ਦਿਵਾਉਣ ਦਾ ਇਹ ਚੰਗਾ ਤਰੀਕਾ ਹੈ। ਬਾਹਰ ਨਾ ਨਿਕਲੋ, ਅੰਦਰ ਰਹੋ, ਸੁਰੱਖਿਅਤ ਰਹੋ।