ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਵਾਰ-ਵਾਰ ਮਿਲ ਰਹੇ ਮੌਕਿਆਂ 'ਤੇ ਖਰਾ ਉਤਰਣ 'ਚ ਨਾਕਾਮ ਹੋ ਰਹੇ ਹਨ। ਸਾਬਕਾ ਗੇਂਦਬਾਜ਼ਾਂ ਨੇ ਉਸ ਦੇ ਟੀਮ 'ਚ ਬਣੇ ਰਹਿਣ 'ਤੇ ਸਵਾਲ ਖੜ੍ਹੇ ਕੀਤੇ ਹਨ। ਪੰਤ ਦੀ ਪ੍ਰਤਿਭਾ ਦੇ ਕਾਇਲ ਕੁਝ ਖਿਡਾਰੀ ਉਸ ਨੂੰ ਹੋਰ ਮੌਕੇ ਦਿੱਤੇ ਜਾਣ ਦੀ ਵਕਾਲਤ ਕਰ ਚੁਕੇ ਹਨ। ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਪੰਤ ਨੂੰ ਲੈ ਕੇ ਇਕ ਵੱਡੀ ਗੱਲ ਕਹੀ ਹੈ।

21 ਸਾਲ ਤੋਂ ਯੁਵਾ ਵਿਕਟਕੀਪਰ ਪੰਤ ਟੀਮ ਇੰਡੀਆ 'ਚ ਬਣੇ ਰਹਿਣਾ ਚਾਹੀਦਾ ਤਾਂ ਫਿਰ ਘਰੇਲੂ ਕ੍ਰਿਕਟ 'ਚ ਜਾ ਕੇ ਦੌੜਾਂ ਬਣਾ ਕੇ ਵਾਪਸ ਆਉਣਾ ਚਾਹੀਦਾ। ਇਸ ਮਾਮਲੇ 'ਤੇ ਕਈ ਦਿੱਗਜ਼ਾਂ ਨੇ ਆਪਣੀ ਰਾਏ ਰੱਖੀ ਹੈ। ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਰਿਸ਼ਭ ਪੰਤ ਦੀ ਪ੍ਰਤੀਭਾ 'ਤੇ ਪੂਰਾ ਭਰੋਸਾ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਂ ਮਿਲਣ ਨਾਲ ਇਹ ਖਿਡਾਰੀ ਆਤਮਵਿਸ਼ਵਾਸ ਹਾਸਲ ਕਰ ਲਵੇਗਾ।

ਕੋਚ ਨੇ ਯੁਵਾ ਬੱਲੇਬਾਜ਼ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਵਰਲਡ ਕਲਾਸ ਦੱਸਿਆ, 'ਪੰਤ ਬਿਲਕੁਲ ਵੱਖ ਹਨ, ਇਹ ਇਕ ਵਰਲਡ ਕਲਾਸ ਤੇ ਬੇਹੱਦ ਬੇਖੌਫ ਮੈਚ ਵਿਨਰ ਖਿਡਾਰੀ ਹਨ। ਵਿਸ਼ਵ ਕ੍ਰਿਕਟ 'ਚ ਅਜੇ ਅਜਿਹੇ ਬਹੁਤ ਹੀ ਘੱਟ ਹਨ, ਮੈਂ ਅਜਿਹੇ ਪੰਜ ਖਿਡਾਰੀਆਂ ਨੂੰ ਵੀ ਨਹੀਂ ਚੁਣ ਸਕਦਾ, ਖਾਸਕਰ ਸਫ਼ੈਦ ਬਾਲ ਕ੍ਰਿਕਟ (ਟੀ20 ਕ੍ਰਿਕਟ) ਦੀ ਗੱਲ ਹੋਵੇ, ਜਿੰਨਾ ਸਬਰ ਸਾਡਾ ਉਨ੍ਹਾਂ ਨਾਲ ਹੈ ਉਹ ਕਾਫੀ ਹੈ।'

ਪੰਤ ਦੀ ਹੋ ਰਹੀ ਅਲੋਚਨਾ 'ਤੇ ਕੋਚ ਸ਼ਾਸਤਰੀ ਨੇ ਕਿਹਾ 'ਮੀਡੀਆ ਰਿਪੋਰਟ ਤੇ ਤੁਹਾਡੇ ਐਕਸਪਰਟ ਇਸ ਗੱਲ ਨੂੰ ਲੈ ਕੇ ਕਾਫੀ ਲਿਖਦੇ ਹਨ ਕਿ ਪੰਤ ਨੂੰ ਭਾਰਤੀ ਟੀਮ 'ਚ ਕੁਝ ਖ਼ਾਸ ਦਿੱਤਾ ਜਾ ਰਿਹਾ ਹੈ। ਐਕਸਪਰਟ ਨੂੰ ਉਨ੍ਹਾਂ ਨਾਲ ਕੰਮ ਹੈ ਉਹ ਕਹਿ ਸਕਦੇ ਹਨ। ਪੰਤ ਇਕ ਖਾਸ ਖਿਡਾਰੀ ਹੈ ਤੇ ਉਨ੍ਹਾਂ ਨੇ ਪਹਿਲਾਂ ਹੀ ਕਾਫੀ ਕੁਝ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਸਿਰਫ ਸਿੱਖਣਾ ਹੀ ਹੈ। ਇਹ ਟੀਮ ਮੈਨੇਜਮੈਂਟ ਇਸ ਖਿਡਾਰੀ ਨੂੰ ਆਖਿਰ ਤਕ ਸਪੋਰਟ ਕਰੇਗੀ।

Posted By: Susheel Khanna