ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਇਸ ਗੱਲ਼ ਦਾ ਖੁਲਾਸਾ ਕੀਤਾ ਹੈ ਕਿ ਉਹ ਵਰਲਡ ਕੱਪ 2019 ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨਾਲ ਨਹੀਂ ਮਿਲੇ ਹਨ। ਇਸ ਤੋਂ ਇਲਾਵਾ ਰਵੀ ਸ਼ਾਸਤਰੀ ਨੇ ਐੱਮਐੱਸ ਧੋਨੀ ਦੇ ਸੰਨਿਆਸ 'ਤੇ ਇਕ ਵੱਡਾ ਬਿਆਨ ਦਿੱਤਾ ਹੈ। ਧੋਨੀ ਫਿਲਹਾਲ ਭਾਰਤੀ ਟੀਮ ਤੋਂ ਦੂਰ ਹਨ, ਕਿਉਂਕਿ ਵੈਸਟਇੰਡੀਜ਼ ਤੋਂ ਬਾਅਦ ਉਹ ਘਰੇਲੂ 'ਚ ਸਾਊਥ ਅਫਰੀਕਾ ਖ਼ਿਲਾਫ਼ ਨਹੀਂ ਖੇਡੇ ਤੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਤੋਂ ਵੀ ਨਾਂ ਵਾਪਸ ਲੈ ਲਿਆ ਹੈ।

ਪੁਣੇ 'ਚ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲੇ ਦੂਜੇ ਮੈਚ 'ਚ ਇਕ ਦਿਨ ਪਹਿਲਾਂ ਹੈੱਡ ਕੋਚ ਰਵੀ ਸ਼ਾਸਤਰੀ ਨੇ ਇਕ ਇੰਟਰਵਿਊ ਦਿੱਤਾ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਧੋਨੀ ਨੂੰ ਕਮਬੈਕ ਕਰਨਾ ਹੈ ਜਾਂ ਫਿਰ ਸੰਨਿਆਸ ਲੈਣਾ ਹੈ? ਇਸ ਦਾ ਫੈਸਲਾ ਉਹ ਖੁਦ ਕਰਨਗੇ ਜਾਂ ਫਿਰ ਸਲੈਕਟਰਸ ਨੂੰ ਕਰਨਾ ਹੈ। ਨਾਲ ਹੀ ਨਾਲ ਰਵੀ ਸ਼ਾਸਤਰੀ ਨੇ ਐੱਮਐੱਸ ਧੋਨੀ ਦੇ ਵਿਕਲਪ ਤੌਰ 'ਤੇ ਦੇਖੇ ਜਾ ਰਹੇ ਰਿਸ਼ਭ ਪੰਤ ਨੂੰ ਲੈ ਕੇ ਕਾਫੀ ਕੁਝ ਚਰਚਾ ਕੀਤੀ ਹੈ।

ਖੁਦ ਫੈਸਲਾ ਕਰਨਗੇ ਧੋਨੀ

ਰਵੀ ਸ਼ਾਸਤਰੀ ਨੇ ਇਕ ਅੰਗ੍ਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ਜੇ ਧੋਨੀ ਨੂੰ ਕਮਬੈਕ ਕਰਨਾ ਹੈ, ਤਾਂ ਉਸ ਦਾ ਫੈਸਲਾ ਉਨ੍ਹਾਂ ਨੂੰ ਖੁਦ ਕਰਨਾ ਹੋਵੇਗਾ। ਮੈਂ ਵਰਲਡ ਕੱਪ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਮਿਲਿਆ। ਸਭ ਤੋਂ ਪਹਿਲਾਂ ਤਾਂ ਉਸ ਨੂੰ ਖੇਡਣਾ ਸ਼ੁਰੂ ਕਰਨਾ ਹੋਵੇਗਾ, ਫਿਰ ਦੇਖਦੇ ਹਾਂ ਕਿ ਕੀ ਅੱਗੇ ਕੀ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਵਰਲਡ ਕੱਪ ਤੋਂ ਬਾਅਦ ਧੋਨੀ ਨੇ ਖੇਡਣਾ ਸ਼ੁਰੂ ਕੀਤਾ ਹੈ। ਜੇ ਉਹ ਖੇਡਣ ਲਈ ਉਤਸਕ ਹਨ, ਤਾਂ ਉਹ ਨਿਸ਼ਚਿਤ ਰੂਪ ਤੋਂ ਚੋਣਕਾਰਾਂ ਨੂੰ ਦੱਸਣਗੇ। ਉਹ ਸਾਡੇ ਲਈ ਹਮੇਸ਼ਾ ਇਕ ਮਹਾਨ ਖਿਡਾਰੀ ਹੈ।'

Posted By: Amita Verma