ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਸਾਬਕਾ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ ਇੰਡੀਆ 'ਚ ਵਾਪਸੀ 'ਤੇ ਲਗਾਤਾਰ ਗੱਲਾਂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ 'ਚ ਜਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਲਾਨਾ ਕਰਾਰ ਤੋਂ ਵੀ ਧੋਨੀ ਨੂੰ ਬਾਹਰ ਰੱਖਿਆ ਗਿਆ ਹੈ। ਬੀਸੀਸੀਆਈ ਦੇ ਇਸ ਫ਼ੈਸਲੇ ਤੋਂ ਬਾਅਦ ਹੀ ਉਨ੍ਹਾਂ ਦੇ ਸੰਨਿਆਸ ਦੀਆਂ ਗੱਲਾਂ ਤੇਜ਼ ਹੋ ਗਈਆਂ ਹਨ। ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਧੋਨੀ ਦੇ ਸੰਨਿਆਸ 'ਤੇ ਇਕ ਵਾਰ ਫਿਰ ਤੋਂ ਬਿਆਨ ਦਿੱਤਾ ਹੈ।

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸਾਬਕਾ ਕਪਤਾਨ ਧੋਨੀ ਦੇ ਸੰਨਿਆਸ 'ਤੇ ਗੱਲ ਕਰਦਿਆਂ ਕਿਹਾ Sportstar ਨੂੰ ਆਪਣੀ ਰਾਇ ਦਿੱਤੀ। ਸ਼ਾਸਤਰੀ ਨੇ ਕਿਹਾ, 'ਇਹੀ ਸਵਾਲ ਮੈਂ ਵੀ ਤੁਹਾਡੇ ਨ ਕਰਨਾ ਚਾਹੁੰਦਾ ਹਾਂ। ਆਈਪੀਐੱਲ ਆ ਰਿਹਾ ਹੈ, ਉਸ ਦੇ ਬਾਅਦ ਦੇਖੋ। ਸਾਰਿਆਂ ਨੂੰ ਪਤਾ ਚੱਲ ਜਾਵੇਗਾ। ਉਹ ਜਾਣ ਜਾਣਗੇ, ਚੋਣਕਰਤਾ ਵੀ ਜਾਣ ਜਾਣਗੇ। ਕਪਤਾਨ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਜਾਣ ਜਾਣਗੇ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਜ਼ਿਆਦਾ ਜ਼ਰੂਰੀ ਗੱਲ ਉਨ੍ਹਾਂ ਨੂੰ ਖ਼ੁਦ ਪਤਾ ਚੱਲ ਜਾਵੇਗਾ। ਮੈਂ ਲੋਕਾਂ ਨੂੰ ਜੋ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਬਾਰੇ 'ਚ ਉਹ ਆਖਰੀ ਇਨਸਾਨ ਹੋਣਗੇ ਜਿਨ੍ਹਾਂ ਨੂੰ ਕੁਝ ਪਤਾ ਹੋਵੇਗਾ। ਤੁਸੀਂ ਉਨ੍ਹਾਂ ਨੂੰ ਜਾਣਦੇ ਹੋ। ਮੈਂ ਵੀ ਉਨ੍ਹਾਂ ਨੂੰ ਜਾਣਦਾ ਹਾਂ।'

ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਨ੍ਹਾਂ ਨੇ ਹੁਣ ਤਕ ਪ੍ਰੈਕਟਿਕਸ ਕਰਨੀ ਸ਼ੁਰੂ ਕੀਤਾ ਹੈ ਜਾਂ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਜੇ ਉਹ ਜੋ ਆਈਪੀਐੱਲ ਨੂੰ ਲੈ ਕੇ ਜ਼ੋਸ਼ 'ਚ ਹੋਣਗੇ ਤਾਂ ਹੁਣ ਸਭ ਕੁਝ ਸਾਹਮਣੇ ਆ ਜਾਵੇਗਾ। ਉਹ ਇਸ ਦੇ ਲਈ ਤਿਆਰ ਹੋਣਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਉਹ ਸ਼ਾਇਦ ਆਈਪੀਐੱਲ ਦੀ ਸ਼ੁਰੂਆਤ ਕਰਨ, ਪਰ ਉਨ੍ਹਾਂ ਨੂੰ ਚੰਗਾ ਮਹਿਸੂਸ ਨਾ ਹੋਇਆ ਤਾਂ ਉਹ 'Thank You Very Much', ਬੋਲ ਦੇਣਗੇ।'

Posted By: Amita Verma