ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੀਮ ਦੇ ਮੁੱਖ ਕੋਚ ਤੇ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਨੇ ਟਵਿੱਟਰ 'ਤੇ ਆਪਣੀਆਂ ਕੁਝ ਪੁਰਾਣੀਆਂ ਯਾਦਾ ਤਾਜ਼ਾ ਕੀਤੀਆਂ ਹਨ। ਆਪਣੇ ਟਵਿੱਟਰ ਅਕਾਊਂਟ 'ਤੇ ਸ਼ਾਸਤਰੀ ਨੇ ਵੈਸਟਇੰਡੀਜ਼ ਦੇ ਦੋ ਦਿੱਗਜ ਖਿਡਾਰੀਆਂ ਸਰ ਵਿਵੀਅਨ ਰਿਚਰਡਜ਼ ਤੇ ਮੈਲਕਮ ਮਾਰਸ਼ਲ ਦੇ ਨਾਲ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਪਣੇ ਇਸ ਟਵੀਟ ਵਿਚ ਭਾਰਤ ਦੇ ਇਸ ਕੋਚ ਨੇ ਵੈਸਟਇੰਡੀਜ਼ ਦੇ ਇਨ੍ਹਾਂ ਦੋ ਦਿੱਗਜ ਖਿਡਾਰੀਆਂ ਦਾ ਪੂਰਾ ਨਾਂ ਲਿਖਿਆ ਤੇ ਇਨ੍ਹਾਂ ਨਾਲ ਬਿਤਾਏ ਆਪਣੇ ਸਮੇਂ ਨੂੰ ਚੰਗਾ ਕਰਾਰ ਦਿੱਤਾ। ਰਵੀ ਸ਼ਾਸਤਰੀ ਨੇ ਇਨ੍ਹਾਂ ਦੋ ਤਸਵੀਰਾਂ ਨੂੰ ਕੈਪਸ਼ਨ ਦਿੱਤਾ ਹੈ, ਭਰਾਵਾਂ ਦੇ ਨਾਲ। ਉਹ ਦਿੱਗਜ ਜਿਨ੍ਹਾਂ ਖ਼ਿਲਾਫ਼ ਮੈਂ ਖੇਡਿਆ।