ਜੇਐੱਨਐੱਨ, ਨਵੀਂ ਦਿੱਲੀ। ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕੀਗਨ ਪੀਟਰਸਨ ਦੀ ਸਿਫ਼ਤ ਕਰਦਿਆਂ ਕਿਹਾ ਹੈ ਕਿ ਦੱਖਣ ਅਫ਼ਰੀਕੀ ਬੱਲੇਬਾਜ ਨੇ ਉਨ੍ਹਾਂ ਨੂੰ ਮਹਾਨ ਗੁੰਡੱਪਾ ਵਿਸ਼ਵਨਾਥ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਪੀਟਰਸਨ ਨੇ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਦੱਖਣ ਅਫ਼ਰੀਕਾ ਦੀ 2-1 ਨਾਲ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੂੰ ਪਲੇਅਰ ਆਫ ਦਾ ਮੈਚ ਦੇ ਨਾਲ-ਨਾਲ ਪਲੇਅਰ ਆਫ ਦਾ ਸੀਰੀਜ਼ ਵੀ ਚੁਣਿਆ ਗਿਆ। ਦੱਸਣਯੋਗ ਹੈ ਕਿ ਕੈਪਟਾਊਨ ’ਚ ਖੇਡੇ ਗਏ ਤੀਸਰੇ ਟੈਸਟ ’ਚ ਡੀਨ ਐਲਗਰ ਦੀ ਕਪਤਾਨੀ ਵਾਲੀ ਟੀਮ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ’ਚ ਕੀਗਨ ਪੀਟਰਸਨ ਨੇ 72 ਤੇ 82 ਰਨਾਂ ਦੀ ਪਾਰੀ ਖੇਡੀ।

ਉਸ ਦੀ ਸਿਫ਼ਤ ਕਰਦੇ ਹੋਏ ਸ਼ਾਸਤਰੀ ਨੇ ਕਿਹਾ ਕਿ ਕੀਗਨ ਪੀਟਰਸਨ ਦੇ ਤੌਰ ’ਤੇ ਇਕ ਵਰਲਡ ਕਲਾਸ ਪਲੇਅਰ ਤਿਆਰ ਹੋ ਰਿਹਾ ਹੈ। ਉਨ੍ਹਾਂ ਨੂੰ ਉਸਦੇ ਬਚਹਨ ਦੇ ਹੀਰੋ ਗੁੰਡੱਪਾ ਵਿਸ਼ਵਨਾਥ ਦੀ ਯਾਦ ਆ ਗਈ। ਖੱਬੇ ਹੱਥ ਦੇ ਬੱਲੇਬਾਜ ਵਿਸ਼ਵਨਾਥ ਨੂੰ ਆਪਣੇ ਯੁੱਗ ਦੇ ਵਧੀਆ ਬੱਲੇਬਾਜਾਂ ’ਚੋਂ ਇਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਭਾਰਤ ਲਈ 91 ਟੈਸਟ ਤੇ 25 ਇਕ -ਦਿਨਾਂ ਮੈਚ ਖੇਡੇ। ਪੀਟਰਸਨ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ ਛੇ ਪਾਰੀਆਂ ’ਚ 276 ਰਨ ਬਣਾਏ।

ਮੈਚ ਤੋਂ ਬਾਅਦ ਪੀਟਰਸਨ ਨੇ ਆਪਣੇ ਪ੍ਰਦਰਸ਼ਨ ਨੂੰ ਲੈਕੇ ਕਿਹਾ,‘ਮੈਂ ਸਕਾਰਾਤਮਕ ਹੋ ਕੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਹਾਲਾਤ ਬਹੁਤ ਰਹੇ ਹਨ ਤੇ ਬਸ ਮੈਂ ਆਪਣੇ ਮਜ਼ਬੂਤ ਪੱਖ ’ਤੇ ਟਿਕਿਆ ਹੋਇਆ ਸੀ। ਸਫ਼ਰ ਲੰਮਾ ਰਿਹਾ ਸੀ ਪਰ ਹੁਣ ਪੂਰੀ ਕਹਾਣੀ ਨਹੀਂ ਦੱਸ ਸਕਦਾ। ਕਹਾਣੀ ਕਲ੍ਹ ਸਵੇਰ ਤੱਕ ਨਹੀਂ ਖਤਮ ਹੋਵੇਗੀ। ਪਿੱਚ ਬਹੁਤ ਚੁਣੌਤੀਪੂਰਨ ਰਹੀ ਸੀ। ਗੇਂਦਬਾਜੀ ਵੀ ਕਾਫ਼ੀ ਚੁਣੌਤੀਪੂਰਨ ਰਹੀ ਹੈ।

Posted By: Sarabjeet Kaur