ਜੇਐੱਨਐੱਨ, ਪਟਿਆਲਾ : ਧਰੁਵ ਪਾਂਡੇ ਸਟੇਡੀਅਮ 'ਚ ਪੰਜਾਬ ਤੇ ਬੰਗਾਲ ਵਿਚਾਲੇ ਖੇਡੇ ਜਾ ਰਹੇ ਰਣਜੀ ਮੈਚ 'ਚ ਦੂਸਰੇ ਦਿਨ ਵੀ ਵਿਕਟਾਂ ਦਾ ਪਤਝੜ ਲੱਗਾ ਰਿਹਾ। ਪਹਿਲੇ ਦਿਨ ਜਿੱਥੇ 13 ਵਿਕਟਾਂ ਡਿੱਗੀਆਂ, ਉੱਥੇ ਦੂਸਰੇ ਦਿਨ 16 ਵਿਕਟਾਂ ਡਿੱਗੀਆਂ। ਪੰਜਾਬ ਨੂੰ ਪਹਿਲੀ ਪਾਰੀ 'ਚ 151 ਦੌੜਾਂ 'ਤੇ ਆਲ ਆਊਟ ਕਰਨ ਤੋਂ ਬਾਅਦ ਬੰਗਾਲ ਨੇ ਦੂਸਰੀ ਪਾਰੀ 'ਚ 9 ਵਿਕਟਾਂ 'ਤੇ 199 ਦੌੜਾਂ ਬਣਾ ਲਈਆਂ ਹਨ। ਬੰਗਾਲ ਨੇ ਹੁਣ ਤਕ 186 ਦੌੜਾਂ ਦੀ ਲੀਡ ਲੈ ਲਈ ਹੈ। ਬੰਗਾਲ ਦੇ ਸਪਿਨਰ ਸ਼ਾਹਬਾਦ ਅਹਿਮਦ ਦੀ ਫਿਰਕੀ ਦੇ ਅੱਗੇ ਪੰਜਾਬ ਦੇ ਖਿਡਾਰੀ ਟਿਕ ਨਹੀਂ ਸਕੇ। ਸ਼ਾਹਬਾਦ ਨੇ 57 ਦੌੜਾਂ ਦੇ ਸੱਤ ਵਿਕਟਾਂ ਲਈਆਂ।