style="text-align: justify;">SRH vs RR IPL 2020 : ਜੇਐੱਨਐੱਨ, ਨਵੀਂ ਦਿੱਲੀ : ਰਾਹੁਲ ਤੇਵਤੀਆ (ਅਜੇਤੂ 45) ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਛੱਕਿਆਂ ਦੀ ਬਰਸਾਤ ਕਰਦੇ ਹੋਏ ਇਕੱਲੇ ਦਮ 'ਤੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾਈ ਸ਼ੀ। ਐਤਵਾਰ ਨੂੰ ਦੁਬਈ ਵਿਚ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਰਾਹੁਲ ਨੇ ਦੱਸਿਆ ਕਿ ਉਹ ਪਾਰੀ ਕੋਈ ਤੁੱਕਾ ਨਹੀਂ ਸੀ। 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਕ ਸਮੇਂ ਰਾਜਸਥਾਨ ਰਾਇਲਜ਼ ਦੀ ਟੀਮ 78 ਦੌੜਾਂ 'ਤੇ ਪੰਜ ਵਿਕਟਾਂ ਗੁਆ ਚੁੱਕੀ ਸੀ ਪਰ ਰਾਹੁਲ ਨੇ ਰਿਆਨ ਪਰਾਗ (ਅਜੇਤੂ 42) ਨਾਲ ਮਿਲ ਕੇ ਟੀਮ ਨੂੰ ਪੰਜ ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾਈ। ਜਿਸ ਸਮੇਂ ਪਰਾਗ ਦਾ ਸਾਥ ਦੇਣ ਤੇਵਤੀਆ ਕ੍ਰੀਜ਼ 'ਤੇ ਆਏ ਉਸ ਸਮੇਂ ਟੀਮ ਨੂੰ 48 ਗੇਂਦਾਂ 'ਤੇ 81 ਦੌੜਾਂ ਦੀ ਲੋੜ ਸੀ। ਉਸ ਸਮੇਂ ਇਕ ਹੋਰ ਵਿਕਟ ਰਾਜਸਥਾਨ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਖ਼ਤਮ ਕਰ ਸਕਦੀ ਸੀ। 15 ਓਵਰਾਂ ਤਕ ਰਾਜਸਥਾਨ ਸਿਰਫ਼ 94 ਦੌੜਾਂ ਬਣਾ ਸਕਿਆ ਸੀ ਪਰ ਆਖ਼ਰੀ ਦੇ ਪੰਜ ਓਵਰਾਂ ਵਿਚ ਦੋਵਾਂ ਬੱਲੇਬਾਜ਼ਾਂ ਨੇ 69 ਦੌੜਾਂ ਬਣਾ ਦਿੱਤੀਆਂ। ਤੇਵਤੀਆ ਨੇ ਸਿਰਫ਼ 28 ਗੇਂਦਾਂ ਦੀ ਪਾਰੀ ਵਿਚ ਚਾਰ ਚੌਕੇ ਤੇ ਦੋ ਛੱਕੇ ਲਾਏ। ਉਥੇ ਪਰਾਗ ਨੇ 26 ਗੇਂਦਾਂ ਦੀ ਪਾਰੀ ਵਿਚ ਦੋ ਚੌਕੇ ਤੇ ਦੋ ਛੱਕੇ ਲਾਏ। ਦੋਵਾਂ ਨੇ ਛੇਵੀਂ ਵਿਕਟ ਲਈ 85 ਦੌੜਾਂ ਦੀ ਅਟੁੱਟ ਭਾਈਵਾਲੀ ਨਿਭਾਈ। ਜਿਸ ਦੀ ਬਦੌਲਤ ਰਾਜਸਥਾਨ ਨੇ 19.5 ਓਵਰਾਂ ਵਿਚ ਪੰਜ ਵਿਕਟਾਂ 'ਤੇ 163 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

Posted By: Seema Anand