style="text-align: justify;"> ਦੁਬਈ : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਡੀਨ ਜੋਂਸ ਨੇ ਕਿਹਾ ਹੈ ਕਿ ਆਈਪੀਐੱਲ 'ਚ ਸੁਰੇਸ਼ ਰੈਨਾ ਦੀ ਗ਼ੈਰਮੌਜੂਦਗੀ ਤਿੰਨ ਵਾਰ ਦੀ ਚੈਂਪੀਅਨ ਸੀਐੱਸਕੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੋਵੇਗੀ। ਉਹ ਆਈਪੀਐੱਲ ਵਿਚ ਦੌੜਾਂ ਬਣਾਉਣ ਵਾਲੇ ਸਿਖਰਲੇ ਪੰਜ ਵਿਚ ਸ਼ਾਮਲ ਹਨ।

ਉਹ ਖੱਬੇ ਹੱਥ ਦੇ ਖਿਡਾਰੀ ਹਨ ਤੇ ਸਪਿੰਨ ਨੂੰ ਚੰਗੀ ਤਰ੍ਹਾਂ ਖੇਡਦੇ ਹਨ ਤੇ ਸੀਐੱਸਕੇ ਲਈ ਸਭ ਤੋਂ ਵੱਡੀ ਕਮਜ਼ੋਰੀ ਹੋਵੇਗੀ ਕਿ ਉਨ੍ਹਾਂ ਦੇ ਕਈ ਬੱਲੇਬਾਜ਼ ਸੱਜੇ ਹੱਥ ਨਾਲ ਖੇਡਣ ਵਾਲੇ ਹਨ। ਉਨ੍ਹਾਂ ਨੂੰ ਕੁਝ ਖੱਬੇ ਹੱਥ ਨਾਲ ਖੇਡਣ ਵਾਲੇ ਖਿਡਾਰੀਆਂ ਦੀ ਲੋੜ ਪਵੇਗੀ ਨਹੀਂ ਤਾਂ ਟੀਮ ਮੁਸ਼ਕਲ ਵਿਚ ਫਸ ਸਕਦੀ ਹੈ। ਖ਼ਾਸ ਕਰ ਕੇ ਜਦ ਉਹ ਲੈੱਗ ਸਪਿੰਨਰ ਨੂੰ ਖੇਡਣਗੇ ਜਦ ਗੇਂਦ ਦੂਰ ਜਾਵੇਗੀ। ਰੈਨਾ ਤੇ ਹਰਭਜਨ ਘਰ ਹਨ। ਇਸ ਲਈ ਫਲੇਮਿੰਗ ਤੇ ਧੋਨੀ 'ਤੇ ਨਿਰਭਰ ਕਰੇਗਾ ਕਿ ਉਹ ਕਿਵੇਂ ਟੀਮ ਨੂੰ ਇਕਜੁਟ ਕਰਦੇ ਹਨ।