ਨਈ ਦੁਨੀਆ,ਨਵੀਂ ਦਿੱਲੀ : ਅਮਰੀਕਾ ਦੇ ਇਕ ਅਫਰੀਕੀ-ਅਮਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਪੂਰੀ ਦੁਨੀਆ ਵਿਚ ਨਸਲ ਖ਼ਿਲਾਫ਼ ਚੱਲ ਰਹੇ ਮਾਹੌਲ ਦੌਰਾਨ ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਰ Chris Gayle ਨੇ ਇਕ ਗੰਭੀਰ ਦੋਸ਼ ਲਾਇਆ ਹੈ। Chris Gayle ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ ਹੈ ਕਿ Racism ਸਿਰਫ਼ ਫੁੱਟਬਾਲ ਤਕ ਹੀ ਸੀਮਤ ਨਹੀਂ ਹੈ, ਇਹ ਕ੍ਰਿਕਟ ਵਿਚ ਹੀ ਹੁੰਦਾ ਹੈ।

ਅਮਰੀਕਾ ਵਿਚ ਹਾਲ ਹੀ ਵਿਚ ਅਫਰੀਕੀ ਅਮਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਡੈਰੇਕ ਚਾਓਵਿਨ ਨਾਮੀ ਪੁਲਿਸ ਅਧਿਕਾਰੀ ਨੇ ਫਾਲਇਡ ਦੀ ਗਰਦਨ ਨੂੰ ਉਸ ਵੇਲੇ ਤਕ ਆਪਣੇ ਗੋਡਿਆਂ ਵਿਚ ਦਬਾਈ ਰੱਖਿਆ ਜਦੋਂ ਤਕ ਉਸ ਦੇ ਸਾਹ ਨਹੀਂ ਨਿਕਲ ਗਏ। ਇਸ ਤੋਂ ਬਾਅਦ ਅਮਰੀਕਾ ਵਿਚ ਬਹੁਤ ਜ਼ਿਆਦਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਕਾਰਨ ਉਥੋਂ ਦੇ ਹਾਲਾਤ ਵਿਗੜ ਗਏ ਹਨ।

ਗੇਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ,'ਸਿਆਹਫਾਮ ਲੋਕਾਂ ਦੀ ਜ਼ਿੰਦਗੀ ਵੀ ਦੂਜਿਆਂ ਦੀ ਜ਼ਿੰਦਗੀ ਵਾਂਗ ਹੀ ਮਾਇਨੇ ਰੱਖਦੀ ਹੈ। ਸਿਆਹਫਾਮ ਲੋਕ ਮਾਇਨੇ ਰੱਖਦੇ ਹਨ। ਬਲੈਕ ਲਾਈਫ਼ਜ਼ ਮੈਟਰ ਮੈਂ ਪੂਰਾ ਵਿਸ਼ਵ ਘੁੰਮਿਆ ਹਾਂ ਅਤੇ ਰੰਗਭੇਦ ਦੀਆਂ ਗੱਲਾਂ ਸੁਣੀਆਂ ਹਨ ਕਿਉਂਕਿ ਮੈਂ ਵੀ ਸਿਆਹਫਾਮ ਹਾਂ। ਵਿਸ਼ਵਾਸ ਕਰੋ। ਇਹ ਨਸਲ ਵੱਧਦਾ ਹੀ ਜਾਵੇਗਾ। ਰੰਗਭੇਦ ਸਿਰਫ਼ ਫੁੱਟਬਾਲ ਵਿਚ ਹੀ ਨਹੀਂ ਹੈ, ਇਹ ਕ੍ਰਿਕਟ ਵਿਚ ਵੀ ਹੈ। ਇਥੋਂ ਤਕ ਕਿ ਟੀਮਾਂ ਵਿਚ ਵੀ ਇਕ ਸਿਆਹਫਾਮ ਹੋਣ ਦੇ ਤੌਰ 'ਤੇ ਮੈਨੂੰ ਇਹ ਅਹਿਸਾਸ ਹੋਇਆ ਹੈ।'

ਮੈਨਚੇਸਟਰ ਯੂਨਾਇਟਡ ਅਤੇ ਇੰਗਲੈਂਡ ਦੇ ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਡ ਨੇ ਵੀ ਫਲਾਇਡ ਦੀ ਮੌਤ ਤੋਂ ਬਾਅਦ ਕਿਹਾ ਸੀ ਕਿ ਇਹ ਸਮਾਜ ਪਹਿਲਾਂ ਨਾਲੋਂ ਜ਼ਿਆਦਾ ਵੰਡਿਆ ਹੋਇਆ ਲਗਦਾ ਹੈ।

23 ਗ੍ਰੈਂਡ ਸਲੈਮ ਖਿਤਾਬ ਜੇਤੂ Serena Williams ਨੇ ਵੀ ਇੰਸਟਾਗ੍ਰਾਮ 'ਤੇ ਇਸ ਮਾਮਲੇ ਵਿਚ ਆਪਣੀ ਰਾਏ ਪ੍ਰਗਟ ਕੀਤੀ। ਐਨਬੀਏ ਸਟਾਰ ਲੇਬ੍ਰਾਨ ਜੇਮਜ਼ ਨੇ ਫਲਾਇਡ ਨੂੰ ਟਵਿੱਟਰ 'ਤੇ ਸ਼ਰਧਾਂਜਲੀ ਭੇਟ ਕੀਤੀ।

Posted By: Tejinder Thind