ਜਲੰਧਰ (ਜੇਐੱਨਐੱਨ) : ਬੈਂਗਲੁਰੂ ਦੇ ਕ੍ਰਿਕਟ ਸਟੇਡੀਅਮ 'ਚ ਚੱਲ ਰਹੀ ਬੀਸੀਸੀਆਈ ਮਹਿਲਾ ਅੰਡਰ-23 ਟੀ-20 ਟਰਾਫੀ ਦਾ ਮੈਚ ਪੰਜਾਬ ਤੇ ਯੂਪੀ ਵਿਚਾਲੇ ਖੇਡਿਆ ਗਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ 'ਤੇ 112 ਦੌੜਾਂ ਬਣਾਈਆਂ। ਕਨਿਕਾ ਅਹੂਜਾ ਨੇ 36, ਪ੍ਰਗਤੀ ਸਿੰਘ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿਚ ਯੂਪੀ ਦੀ ਟੀਮ 97 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪੰਜਾਬ ਲਈ ਮੰਨਤ ਨੇ ਦੋ, ਕੋਮਲਪ੍ਰੀਤ, ਪਲਵਿੰਦਰਜੀਤ ਕੌਰ, ਮਨਪ੍ਰਰੀਤ, ਕਨਿਕਾ, ਪ੍ਰਗਤੀ ਤੇ ਅਮਰਪਾਲ ਨੇ ਇਕ ਇਕ ਵਿਕਟ ਹਾਸਲ ਕੀਤਾ। ਨੀਤੂ ਨੇ ਸ਼ਾਨਦਾਰ ਫੀਲਡਿੰਗ ਕੀਤੀ ਤੇ ਯੂਪੀ ਦੇ ਤਿੰਨ ਖਿਡਾਰੀਆਂ ਦੇ ਕੈਚ ਫੜੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੁਰਜੀਤ ਰਾਏ ਬਿੱਟਾ ਤੇ ਮੁੱਖ ਕੋਚ ਆਸ਼ੁਤੋਸ਼ ਸ਼ਰਮਾ ਨੇ ਜੇਤੂ ਟੀਮ ਨੂੰ ਵਧਾਈ ਦੇਣ ਦੇ ਨਾਲ ਆਪਣੇ ਆਉਣ ਵਾਲੇ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰਰੇਰਿਤ ਕੀਤਾ। ਨੈਸ਼ਨਲ ਕ੍ਰਿਕਟ ਅਕੈਡਮੀ ਦੇ ਹੈੱਡ ਕੋਚ ਰਾਹੁਲ ਦ੍ਰਾਵਿੜ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ।