ਇੰਦੌਰ (ਜੇਐੱਨਐੱਨ) : ਅੱਜ ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਪੰਜਾਬ ਨੂੰ ਤਾਮਿਲਨਾਡੂ ਹੱਥੋਂ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਗੁਰਕੀਰਤ ਮਾਨ ਦੀਆਂ ਅਜੇਤੂ 139 ਦੌੜਾਂ ਤੇ ਪ੍ਰਭਸਿਮਰਨ ਸਿੰਘ ਦੀਆਂ 71 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ 'ਤੇ 288 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਤਾਮਿਲਨਾਡੂ ਨੇ ਇਕ ਓਵਰ ਬਾਕੀ ਰਹਿੰਦੇ ਚਾਰ ਵਿਕਟਾਂ 'ਤੇ 289 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਤਾਮਿਲਨਾਡੂ ਨੇ ਐੱਨ ਜਗਦੀਸ਼ਨ ਦੇ ਸੈਂਕੜੇ (101 ਦੌੜਾਂ), ਬਾਬਾ ਅਪਰਾਜਿਤ (88) ਤੇ ਸ਼ਾਹਰੁਖ਼ ਖ਼ਾਨ (ਅਜੇਤੂ 55) ਦੀਆਂ ਸ਼ਾਨਦਾਰ ਪਾਰੀਆਂ ਨਾਲ ਜਿੱਤ ਹਾਸਲ ਕੀਤੀ। ਇਕ ਹੋਰ ਮੈਚ ਵਿਚ ਕਪਤਾਨ ਇਸ਼ਾਨ ਕਿਸ਼ਨ ਦੀ 94 ਗੇਦਾਂ ਵਿਚ 173 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਝਾਰਖੰਡ ਨੇ ਮੱਧ ਪ੍ਰਦੇਸ਼ 'ਤੇ 324 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਝਾਰਖੰਡ ਦੀਆਂ ਨੌਂ ਵਿਕਟਾਂ 'ਤੇ 422 ਦੌੜਾਂ ਦੇ ਜਵਾਬ ਵਿਚ ਮੱਧ ਪ੍ਰਦੇਸ਼ ਦੀ ਟੀਮ 18.4 ਓਵਰਾਂ ਵਿਚ ਸਿਰਫ਼ 98 ਦੌੜਾਂ 'ਤੇ ਮਿਸਟ ਗਈ।