ਨਵੀਂ ਦਿੱਲੀ: ਆਈਪੀਐੱਲ 2020 ਦੇ 36ਵੇਂ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਦੂਜੇ ਸੁਪਰ ਓਵਰ 'ਚ ਕਰਾਰੀ ਮਾਤ ਦਿੱਤੀ।

ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਮੁੰਬਈ ਅਤੇ ਪੰਜਾਬ ਦਰਮਿਆਨ ਖੇਡੇ ਗਏ ਸੁਪਰ ਓਵਰ 'ਚ ਵੀ ਮੁਕਾਬਲਾ ਟਾਈ ਰਿਹਾ, ਕਿਉਂਕਿ ਦੋਵੇਂ ਟੀਮਾਂ 5-5 ਦੌੜਾ ਹੀ ਬਣਾ ਸਕੀਆਂ। ਅਜਿਹੇ 'ਚ ਮੁਕਾਬਲੇ ਦਾ ਨਤੀਜਾ ਕੱਢਣ ਲਈ ਇਕ ਵਾਰ ਮੁੜ ਸੁਪਰ ਓਵਰ ਦਾ ਸਹਾਰਾ ਲੈਣਾ ਪਿਆ। ਉਸ ਸੁਪਰ ਓਵਰ 'ਚ ਕਿੰਗਜ਼ ਇਲੈਵਨ ਪੰਜਾਬ ਨੇ ਬਾਜ਼ੀ ਮਾਰੀ।

ਇਸ ਤੋਂ ਪਹਿਲਾਂ ਆਈਪੀਐੱਲ ਦੇ 13 ਸੀਜ਼ਨ ਦੇ 35ਵੇਂ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਸਨਰਾਈਜਰਜ਼ ਹੈਦਰਾਬਾਦ ਨਾਲ ਹੋਇਆ। ਇਹ ਮੈਚ ਟਾਈ ਰਿਹਾ, ਜਿਸ 'ਚ ਸੁਪਰ ਓਵਰ ਕਰਵਾਇਆ ਗਿਆ ਅਤੇ ਸੁਪਰ ਓਵਰ 'ਚ ਕੋਲਕਾਤਾ ਦੀ ਟੀਮ ਨੇ ਅਸਾਨੀ ਨਾਲ ਜਿੱਤ ਹਾਸਲ ਕਰ ਲਈ।

Posted By: Jagjit Singh