ਨਵੀਂ ਦਿੱਲੀ: ਭਾਰਤੀ ਟੈਸਟ ਟੀਮ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ਾਂ 'ਚ ਸ਼ੁਮਾਰ ਚੇਤੇਸ਼ਵਰ ਪੁਜਾਰਾ ਨੂੰ ਅਕਸਰ ਧੀਮੀ ਖੇਡ ਲਈ ਜਾਣਿਆ ਜਾਂਦਾ ਹੈ। ਚੇਤਸ਼ਵਰ ਪੁਜਾਰਾ ਨੂੰ ਇਸੇ ਕਾਰਨ ਵਨਡੇ ਅਤੇ ਟੀ-20 'ਚ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ। ਆਈਪੀਐੱਲ ਦੇ ਪਿਛਲੇ ਚਾਰ ਸੀਜ਼ਨਸ ਤੋਂ ਇਸ ਬੱਲੇਬਾਜ਼ ਨੂੰ ਖਰੀਦਣ 'ਚ ਕਿਸੇ ਵੀ ਟੀਮ ਨੇ ਦਿਲਚਸਪੀ ਨਹੀਂ ਦਿਖਾਈ।

ਚੇਤੇਸ਼ਵਰ ਪੁਜਾਰਾ ਨੇ ਸਭ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਮੁਸ਼ਤਾਕ ਅਲੀ ਟ੍ਰਾਫੀ 'ਚ Saurashtra ਵੱਲੋਂ ਖੇਡਦੇ ਹੋਏ ਸਿਰਫ਼ 61 ਗੇਂਦਾਂ 'ਤੇ ਸੈਂਕੜਾਂ ਜੜ ਦਿੱਤਾ। ਉਨ੍ਹਾਂ ਨੇ ਸੈਂਕੜਾਂ ਪੂਰਾ ਕਰਨ ਲਈ ਸਿਰਫ 61 ਗੇਂਦਾਂ ਦਾ ਸਾਹਮਣਾ ਕਰਦੇ ਹਏ 14 ਚੌਕੇ ਅਤੇ ਇਕ ਛੱਕਾ ਲਗਾਇਆ। ਚੇਤੇਸ਼ਵਰ ਪੁਜਾਰਾ ਨੇ ਆਪਣੇ ਸੁਭਾਅ ਦੇ ਉਲਟ ਤੇਜ਼ ਅਤੇ ਹਮਲਾਵਰ ਬੈਟਿੰਗ ਕਰਦੇ ਹੋਏ ਰੇਲਵੇ ਖ਼ਿਲਾਫ਼ ਇਹ ਸੈਂਕੜਾਂ ਲਗਾਇਆ। ਪੁਜਾਰਾ ਨੇ ਸਿਰਫ਼ 29 ਗੇਂਦਾਂ 'ਚ ਆਪਣਾ ਸੈਂਕੜਾਂ ਪੂਰਾ ਕਰ ਲਿਆ ਸੀ।

ਆਸਟ੍ਰੇਲੀਆ ਖ਼ਿਲਾਫ਼ ਵੀ ਕੀਤੀ ਸੀ ਸ਼ਾਨਦਾਰ ਬੱਲੇਬਾਜ਼ੀ

ਚੇਤੇਸ਼ਵਰ ਪੁਜਾਰਾ ਨੇ ਆਸਟ੍ਰੇਲੀਆ ਖ਼ਿਲਾਫ਼ ਵੀ ਟੈਸਟ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਆਸਟ੍ਰੇਲੀਆ ਦੇ ਖ਼ਿਲਾਫ਼ ਟੈਸਟ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ 'ਪਲੇਅਰ ਆਫ਼ ਦ ਸੀਰੀਜ਼' ਵੀ ਬਣੇ ਸਨ।

2019 ਆਈਪੀਐੱਲ ਸੀਜ਼ਨ ਦੀ ਨਿਲਾਮੀ 'ਚ ਉਨ੍ਹਾਂ ਦਾ ਬੇਸ ਪ੍ਰਾਈਜ਼ 50 ਲੱਖ ਸੀ ਪਰ ਕਿਸੇ ਵੀ ਫੈਂਚਾਇਜ਼ੀ ਨੇ ਉਨ੍ਹਾਂ ਨੂੰ ਖ਼ਰੀਦਣ 'ਚ ਦਿਲਚਸਪੀ ਨਹੀਂ ਦਿਖਾਈ। 2014 'ਚ ਚਿਤੇਸ਼ਵਰ ਪੁਜਾਰਾ ਆਖ਼ਰੀ ਵਾਰ ਕਿੰਗਸ ਇਲੈਵਨ ਪੰਜਾਬ ਵੱਲੋਂ ਮੈਚ ਖੇਡਿਆ ਸੀ। ਆਈਪੀਐੱਲ 'ਚ ਪੁਜਾਰਾ ਨੇ 99 ਦੇ ਸਟ੍ਰਾਈਕ ਰੇਟ ਨਾਲ 390 ਦੌੜਾਂ ਬਣਾਈਆਂ ਹਨ। ਸੱਯਦ ਮੁਸ਼ਤਾਕ ਟ੍ਰਾਫੀ 'ਚ ਰੇਲਵੇ ਖ਼ਿਲਾਫ਼ ਸੈਂਕਡਾਂ ਜੜ ਕੇ ਪੁਜਾਰਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਫਰਾਮੈਟ 'ਚ ਵੀ ਬੱਲੇਬਾਜ਼ੀ ਕਰ ਸਕਦੇ ਹਨ।

Posted By: Akash Deep