ਮੁੰਬਈ (ਪੀਟੀਆਈ) : ਪ੍ਰਿਥਵੀ ਸ਼ਾਅ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਐਲਾਨ ਕੀਤੀ ਗਈ 15 ਮੈਂਬਰੀ ਮੁੰਬਈ ਦੀ ਟੀਮ ਵਿਚ ਥਾਂ ਮਿਲੀ ਹੈ। 20 ਸਾਲ ਦੇ ਪ੍ਰਿਥਵੀ ਅੱਠ ਮਹੀਨੇ ਦੀ ਪਾਬੰਦੀ ਤੋਂ ਬਾਅਦ ਮੈਦਾਨ 'ਤੇ ਮੁੜ ਰਹੇ ਹਨ। ਬੀਸੀਸੀਆਈ ਨੇ ਡੋਪਿੰਗ ਕਾਰਨ ਪਿ੍ਰਥਵੀ ਨੂੰ 30 ਜੁਲਾਈ ਨੂੰ ਮੁਅੱਤਲ ਕੀਤਾ ਸੀ।

ਮੁੰਬਈ ਨੇ ਲੀਗ ਗੇੜ ਦੇ ਆਖ਼ਰੀ ਦੋ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਹੈ ਇਸ ਦਾ ਮਤਲਬ ਹੈ ਕਿ ਪਿ੍ਰਥਵੀ ਅਸਮ ਖ਼ਿਲਾਫ਼ ਹੋਣ ਵਾਲੇ ਮੈਚ ਲਈ ਉਪਲੱਬਧ ਰਹਿਣਗੇ। ਪ੍ਰਿਥਵੀ ਨੇ ਇਸ ਤੋਂ ਪਹਿਲਾਂ ਅਭਿਆਸ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਵੀ ਸੀ ਕਿ ਮੈਂ ਅੱਜ 20 ਸਾਲ ਦੋ ਹੋ ਗਿਆ ਹਾਂ।

ਮੈਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਤੁਹਾਡੇ ਸਾਹਮਣੇ ਪਿ੍ਰਥਵੀ 2.0 ਹੋਵੇ। ਤੁਹਾਡੇ ਸਾਰਿਆਂ ਦੀਆਂ ਸ਼ੁੱਭ ਕਾਮਨਾਵਾਂ ਤੇ ਸਮਰਥਨ ਲਈ ਸ਼ੁਕਰੀਆ। ਜਲਦ ਮੁੜਾਂਗਾ।