ਨਈ ਦੁਨੀਆ, ਨਵੀਂ ਦਿੱਲੀ : ਕਿੰਗਸ ਈਲੈਵਨ ਪੰਜਾਬ ਦੀ ਸਹਿ ਮਾਲਕਿਨ ਤੇ ਬਾਲੀਵੁੱਡ ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਇਕ ਵੀਡੀਓ 'ਚ ਖੁਲਾਸਾ ਕੀਤਾ ਕਿ ਬਾਓ-ਬਬਲ 'ਚ ਜ਼ਿੰਦਗੀ ਕਿਵੇਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਰੀਬ 20 ਵਾਰ ਕੋਰੋਨਾ ਟੈਸਟ ਹੋ ਚੁੱਕਿਆ ਹੈ ਤੇ ਉਨ੍ਹਾਂ ਨੇ ਖ਼ੁਦ ਨੂੰ Covid-19 ਟੈਸਟ ਕਵੀਨ ਦੱਸਿਆ।

IPL 2020, ਯੂਏਈ 'ਚ ਚੱਲ ਰਿਹਾ ਹੈ ਤੇ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖਿਡਾਰੀਆਂ, ਟੀਮ ਪ੍ਰਬੰਧਨ, ਸਪੋਰਟ ਸਟਾਫ ਤੇ ਇਸਨਾਲ ਜੁੜੇ ਲੋਕਾਂ ਨੂੰ ਬਾਓ ਬਬਲ 'ਚ ਰਹਿਣਾ ਪੈ ਰਿਹਾ ਹੈ। ਪ੍ਰੀਟੀ ਜ਼ਿੰਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਕੋਰੋਨਾ ਟੈਸਟ ਕਰਵਾਉਂਦੀ ਨਜ਼ਰ ਆ ਰਹੀ ਹੈ। ਪੀਪੀਈ ਕਿੱਟ ਪਾਉਣ ਵਾਲੀ ਇਕ ਮਹਿਲਾ ਉਨ੍ਹਾਂ ਦਾ ਟੈਸਟ ਕਰ ਰਹੀ ਹੈ। ਪ੍ਰੀਟੀ ਜ਼ਿੰਟਾ ਨੇ ਕਿਹਾ ਕਿ ਇਹ ਔਰਤ ਕੋਰੋਨਾ ਟੈਸਟ ਕਰਨ ਲਈ ਵਧੀਆ ਹੈ ਕਿਉਂਕਿ ਉਹ ਕਾਫੀ ਆਰਾਮ ਨਾਲ ਜਾਂਚ ਕਰਦੀ ਹੈ।

View this post on Instagram

Everyone asks me what does it mean being in the IPL team bio bubble. Well ! It’s starts with a 6 day quarantine, covid tests every 3-4 days and no going out - only ur room, designated #KXIP restaurant & gym & of course the stadium in ur car. The drivers, chefs etc are also in the bio bubble & quarantined so No food from outside & no people interaction. It’s tough if ur a free bird like me but then it’s 2020 & one must appreciate that #IPL is actually happening in the middle of a pandemic. I must thank #BCCI, the staff of KXIP & @sofiteldubaipalm for all their efforts in keep us safe & productive 🙏 #Grateful #pzipldiaries #Ipl2020 #Dream11 #Ting ❤️ @kxipofficial

A post shared by Preity G Zinta (@realpz) on

ਇਸ ਵੀਡੀਓ ਦੇ ਕੈਪਸ਼ਨ 'ਚ ਪ੍ਰੀਟੀ ਨੇ ਲਿਖਿਆ, ਮੈਨੂੰ ਹਰ ਕੋਈ ਪੁੱਛਦਾ ਹੈ ਕਿ ਆਈਪੀਐੱਲ ਟੀਮ ਨੇ ਬਾਓ ਬਬਲ 'ਚ ਰਹਿਣਾ ਕਿਵੇਂ ਦਾ ਹੁੰਦਾ ਹੈ। ਇਹ 6 ਦਿਨਾਂ ਦੇ ਕੁਆਰੰਟਾਈਨ ਤੋਂ ਸ਼ੁਰੂ ਹੁੰਦਾ ਹੈ। ਹਰ ਤਿੰਨ ਤੋਂ ਚਾਰ ਦਿਨਾਂ 'ਚ ਕੋਵਿਡ ਟੈਸਟ 'ਤੇ ਬਾਹਰ ਜਾਣ ਦੀ ਮਨਾਹੀ ਹੁੰਦੀ ਹੈ। ਅਸੀਂ ਆਪਣੇ ਕਮਰੇ ਤਕ ਸੀਮਿਤ ਰਹਿੰਦੇ ਹਾਂ। ਇਸ ਤੋਂ ਇਲਾਵਾ KXIP ਲਈ ਨਿਰਧਾਰਿਤ ਰੈਸਟੋਰੈਂਟ, ਜਿਮ ਤੇ ਕਾਰ ਤੋਂ ਸਟੇਡੀਅਮ ਜਾਣ ਦੀ ਮਨਜ਼ੂਰੀ ਹੁੰਦੀ ਹੈ। ਡਰਾਈਵਰਸ, ਸ਼ੈਫ ਵੀ ਬਾਓ ਬਬਲ 'ਚ ਰਹਿੰਦੇ ਹਨ, ਇਸਲਈ ਬਾਹਰ ਤੋਂ ਕੋਈ ਖਾਣਾ ਨਹੀਂ ਆਉਂਦਾ ਹੈ। ਬਾਹਰੀ ਲੋਕਾਂ ਨਾਲ ਸੰਪਰਕ ਪੂਰੀ ਤਰ੍ਹਾਂ ਬੰਦ ਹਨ। ਜੇ ਤੁਸੀਂ ਮੇਰੀ ਤਰ੍ਹਾਂ ਫ੍ਰੀ ਬਰਡ ਹੋ ਤਾਂ ਇਹ ਕਾਫੀ ਮੁਸ਼ਕਲ ਹੈ ਪਰ ਫਿਰ ਵੀ ਸਾਨੂੰ ਖ਼ੁਸ਼ ਹੋਣਾ ਚਾਹੀਦਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ IPL ਹੋ ਰਿਹਾ ਹੈ।

Posted By: Amita Verma