ਸਿਡਨੀ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਡੀਨ ਜੋਂਸ ਦੇ ਦੇਹਾਂਤ 'ਤੇ ਸ਼ਰਧਾਂਜਲੀ ਦੇਣ ਲਈ ਭਾਰਤੀ ਤੇ ਆਸਟ੍ਰੇਲੀਆ ਦੇ ਖਿਡਾਰੀ ਪਹਿਲੇ ਵਨ ਡੇ ਵਿਚ ਹੱਥ 'ਤੇ ਕਾਲੀ ਪੱਟੀ ਬੰਨ੍ਹ ਕੇ ਖੇਡਣਗੇ। ਜੋਂਸ ਦੀ 24 ਸਤੰਬਰ ਨੂੰ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਹ ਆਈਪੀਐੱਲ ਦੇ ਕੁਮੈਂਟਰੀ ਪੈਨਲ ਦਾ ਹਿੱਸਾ ਸਨ। ਜੋਂਸ ਨੇ ਆਸਟ੍ਰੇਲੀਆ ਲਈ 52 ਟੈਸਟ ਤੇ 164 ਵਨ ਡੇ ਖੇਡੇ ਸਨ। ਦੋਵਾਂ ਟੀਮਾਂ ਦੇ ਖਿਡਾਰੀ ਮੈਚ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਵੀ ਰੱਖਣਗੇ। ਉਥੇ ਕ੍ਰਿਕਟ ਆਸਟ੍ਰੇਲੀਆ ਦੂਜੇ ਟੈਸਟ ਵਿਚ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਮਨ ਬਣਾ ਰਿਹਾ ਹੈ। ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਜੋਂਸ ਨੂੰ ਆਪਣੇ ਘਰੇਲੂ ਦਰਸ਼ਕਾਂ ਤੋਂ ਕਾਫੀ ਸਮਰਥਨ ਮਿਲਦਾ ਸੀ। ਇਹ ਪ੍ਰਰੋਗਰਾਮ ਚਾਹ ਦੇ ਸਮੇਂ ਹੋਵੇਗਾ ਜਿੱਥੇ ਜੋਂਸ ਦੀ ਪਤਨੀ ਜੇਨ ਤੇ ਪਰਿਵਾਰਕ ਮੈਂਬਰ ਮੌਜੂਦ ਰਹਿਣਗੇ।