ਜੇਐੱਨਐੱਨ, ਨਵੀਂ ਦਿੱਲੀ : ਚੈਨਈ ਸੁਪਰ ਕਿੰਗਸ ਦੇ ਕਪਤਾਨ ਐੱਮਐੱਸ ਧੋਨੀ ਦਾ ਜੋ ਰੂਪ ਦੁਨੀਆਭਰ ਦੇ ਕ੍ਰਿਕਟ ਫੈਨਜ਼ ਦੇਖਣਾ ਚਾਅ ਰਹੇ ਹਨ ਉਸ ਦੀ ਇਕ ਝਲਕ ਮੰਗਲਵਾਰ ਨੂੰ ਰਾਜਸਥਾਨ ਰਾਇਲਸ ਖ਼ਿਲਾਫ਼ ਲੀਗ ਮੁਕਾਬਲੇ ਦੌਰਾਨ ਦਿਖਾਈ ਦਿੱਤੀ। ਇਸ ਮੈਚ 'ਚ ਧੋਨੀ ਨੇ ਜਿਹੜੇ ਅੰਦਾਜ਼ 'ਚ ਆਖਰੀ ਦੀਆਂ ਕੁਝ ਗੇਂਦਾਂ ਖੇਡੀਆਂ ਤੇ ਜਿਸ ਤਰ੍ਹਾਂ ਨਾਲ ਸ਼ਾਟਸ ਲਗਾਏ ਉਸ ਤੋਂ ਇਹੀ ਲੱਗ ਰਿਹਾ ਸੀ ਕਿ ਇਹ ਬੱਲੇਬਾਜ਼ ਇਸ ਸੀਜ਼ਨ 'ਚ ਕੁਝ ਹੋਰ ਖ਼ਾਸ ਕਰਨ ਦੇ ਮੂਡ 'ਚ ਹੈ। ਹਾਲਾਂਕਿ ਇਸ ਮੈਚ 'ਚ ਜੇ ਐੱਮਐੱਸ ਥੋੜ੍ਹਾ ਉਪਰ ਬੱਲੇਬਾਜ਼ੀ ਕਰਨ ਆਉਂਦੇ ਤਾਂ ਤਸਵੀਰ ਕੁਝ ਹੋਰ ਹੀ ਹੁੰਦੀ। ਬੇਹੱਦ ਰੋਮਾਂਚਕ ਇਸ ਮੈਚ 'ਚ ਧੋਨੀ ਨੇ ਟੀਮ ਦੇ ਸਕੋਰ ਨੂੰ 200 ਤਕ ਪਹੁੰਚਾ ਦਿੱਤਾ ਤੇ ਫਿਰ ਵੀ ਉਨ੍ਹਾਂ ਦੀ ਟੀਮ ਨੂੰ 16 ਰਨ ਤੋਂ ਹਾਰ ਮਿਲੀ।

ਚੈਨਈ ਸੁਪਰ ਕਿੰਗਸ ਵੱਲੋਂ ਰਾਜਸਥਾਨ ਖ਼ਿਲਾਫ਼ ਪਾਰੀ ਦੇ ਆਖਿਰੀ ਓਵਰ 'ਚ ਐੱਮ ਐੱਸ ਟਾਮ ਕੁਰਨ ਦਾ ਸਾਹਮਣਾ ਕਰਦਿਆਂ ਉਨ੍ਹਾਂ ਦੇ ਓਵਰ 'ਚ ਹੈਟ੍ਰਿਕ ਗਗਨਚੁੰਬੀ ਛੱਕੇ ਲਗਾਏ। ਉਨ੍ਹਾਂ ਨੇ 17 ਗੇਂਦਾਂ 'ਤੇ ਤਿੰਨ ਛੱਕਿਆਂ ਦੀ ਮਦਦ ਨਾਲ 170.59 ਦੇ ਸਟ੍ਰਾਈਕ ਰੇਟ ਤੋਂ ਨਾਬਾਦ 29 ਸਕੋਰ ਬਣਾਏ।

IPL 'ਚ ਆਖਰੀ ਦੇ 5 ਓਵਰ 'ਚ 100 ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼-

MS Dhoni- 153 ਛੱਕੇ

ਕਿਰੋਨ ਪੋਲਾਰਡ- 105 ਛੱਕੇ

ਏਬੀ ਡਿਵਿਲਿਅਰਜ਼ - 103 ਛੱਕੇ

Posted By: Amita Verma