ਜੇਐੱਨਐੱਨ, ਨਵੀਂ ਦਿੱਲ਼ੀ : ਭਾਰਤੀ ਕ੍ਰਿਕਟ ਟੀਮ ਆਪਣੇ ਪਹਿਲੇ ਡੇ-ਨਾਈਟ ਟੈਸਟ ਮੈਚ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ 'ਚ ਖੇਡੇ ਜਾਣ ਵਾਲੇ ਇਸ ਡੇ ਨਾਈਟ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਤੇ ਬੰਗਾਲਾਦੇਸ਼ ਵਿਚਕਾਰ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਬੇਹੱਦ ਅਹਿਮ ਹੋਵੇਗਾ। ਇਸ ਮੈਚ ਤੋਂ ਪਹਿਲਾਂ ਕੋਹਲੀ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡੇ ਗਏ ਟੀ 20 ਮੈਚ ਦੀ ਯਾਦ ਆਈ।

ਸ਼ੁੱਕਰਵਾਰ ਨੂੰ ਭਾਰਤੀ ਟੀਮ ਕੋਲਕਾਤਾ ਦੇ ਈਡੇਨ ਗਾਰਡਨਸ ਮੈਦਾਨ 'ਤੇ ਬੰਗਾਲਾਦੇਸ਼ ਖ਼ਿਲਾਫ਼ ਪਹਿਲੀ ਵਾਰ ਡੇ ਨਾਈਟ ਟੈਸਟ ਮੈਚ ਖੇਡਣ ਉਤਰਣ ਵਾਲੀ ਹੈ। ਮੈਚ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਮੀਡੀਆ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਗੱਲ ਕੀਤੀ। ਦੋਵਾਂ ਟੀਮ ਦੀ ਪਹਿਲੀ ਵਾਰ ਡੇ ਨਾਈਟ ਟੈਸਟ ਮੈਚ ਖੇਡੇਗੀ। ਇਹ ਮੁਕਾਬਲਾ ਆਈਸੀਸੀ ਟੈਸਟ ਚੈਂਪਿਅਨਸ਼ਿਪ ਵੱਲੋਂ ਖੇਡਿਆ ਜਾਵੇਗਾ।

ਉਨ੍ਹਾਂ ਕਿਹਾ, 'ਇਹ ਕਾਫੀ ਚੰਗਾ ਮੌਕਾ ਹੈ ਉਝ ਵੀ ਸਾਡੇ ਲੋਕਾਂ 'ਚ ਕਾਫੀ ਜ਼ੋਸ਼ ਹੈਂ, ਪਿੰਕ ਬਾਲ ਟੈਸਟ ਨੂੰ ਲੈ ਕੇ। ਜਿਵੇਂ ਕਿ ਮੈਂ ਬੋਲਿਆ ਇਹ ਨਵਾਂ ਚੈਲੰਜ਼ ਹੈ ਸਾਡੇ ਲੋਕਾਂ ਲਈ। ਇਸ ਤੋਂ ਪਹਿਲਾਂ ਈਡੇਨ 'ਚ ਇੰਨਾ ਜ਼ੋਸ਼ ਤੇ ਇੰਨਾ ਸਾਰੀਆਂ ਗੱਲ਼ਾਂ ਭਾਰਤ ਪਾਕਿਸਤਾਨ ਟੀ 20 ਮੁਕਾਬਲੇ ਨੂੰ ਲੈ ਕੇ ਸੀ। ਜੋ ਅਸੀਂ ਪਿਛਲੀ ਵਾਰ ਵਿਸ਼ਵ ਕੱਪ 'ਚ ਖੇਡਿਆ ਸੀ ਤੇ ਉੱਥੇ ਵੱਡੇ-ਵੱਡੇ ਦਿੱਗਜ ਆਏ ਸਨ। ਸਾਰਿਆਂ ਦਾ ਸਨਮਾਨ ਹੋਇਆ ਤੇ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਸਟੇਡੀਅਮ ਸੀ। ਮੈਨੂੰ ਲੱਗਦਾ ਹੈ ਕਿ ਉਸ ਤਰੀਕੇ ਦਾ ਹੀ ਮਾਹੌਲ ਹੋਵੇਗਾ।'

Posted By: Amita Verma