style="text-align: justify;"> ਆਬੂਧਾਬੀ : ਸੱਟ ਠੀਕ ਹੋਣ ਤੋਂ ਬਾਅਦ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਮੁੰਬਈ ਇੰਡੀਅਨਜ਼ ਦੇ ਸਟਾਰ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਮਿਲੀ ਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਉਹ ਪੂਰੀ ਤਰ੍ਹਾਂ ਫਿੱਟ ਹਨ।

ਮੁੰਬਈ ਇੰਡੀਅਨਜ਼ ਦਾ ਸਾਹਮਣਾ ਆਈਪੀਐੱਲ ਦੇ ਪਹਿਲੇ ਮੈਚ ਵਿਚ 19 ਸਤੰਬਰ ਨੂੰ ਸੀਐੱਸਕੇ ਨਾਲ ਹੋਵੇਗਾ। ਇਸ ਕਾਰਨ ਪਾਂਡਿਆ ਦੀ ਲੈਅ ਕਾਫੀ ਮਹੱਤਵਪੂਰਨ ਸਾਬਤ ਹੋਵੇਗੀ।

ਪਾਂਡਿਆ ਨੇ ਮੁੰਬਈ ਇੰਡੀਅਨਜ਼ ਦੇ ਟਵਿਟਰ ਹੈਂਡਲ 'ਤੇ ਪਾਏ ਗਏ ਵੀਡੀਓ ਵਿਚ ਕਿਹਾ ਕਿ ਜਿਸ ਤਰ੍ਹਾਂ ਮੈਂ ਗੇਂਦ ਨੂੰ ਕੁੱਟ ਰਿਹਾ ਹਾਂ ਤੇ ਮਾਨਸਿਕ ਤੇ ਸਰੀਰਕ ਤੌਰ 'ਤੇ ਫਿੱਟ ਹਾਂ, ਮੈਨੂੰ ਮੈਦਾਨ 'ਤੇ ਜਾ ਕੇ ਕੁਦਰਤੀ ਖੇਡ ਖੇਡਣ ਵਿਚ ਮੁਸ਼ਕਲ ਨਹੀਂ ਹੋਵੇਗੀ।