v> ਪੀਟੀਆਈ : ਵੈਸਟਇੰਡੀਜ਼ ਟੀਮ ਦੇ ਮੁੱਖ ਕੋਚ ਫਿਲ ਸਿਮੰਸ ਫਿਰ ਤੋਂ ਟੀਮ ਨਾਲ ਜੁੜ ਗਏ ਹਨ। 8 ਜੁਲਾਈ ਤੋਂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਕੋਚ ਫਿਲ ਸਿਮੰਸ ਨੇ ਨਿਧਾਰਿਤ ਕੁਆਰੰਟਾਇਨ ਮਿਆਦ ਤੇ ਕੋਵਿਡ-19 ਟੈਸਟ 'ਚ ਨੈਗੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਟੀਮ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ। ਫਿਲ ਸਿਮੰਸ ਇੰਗਲੈਂਡ 'ਚ ਹੀ ਆਪਣੇ ਸੁਹਰੇ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਚੱਲੇ ਗਏ ਸਨ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਆਲੋਚਨਾ ਹੋਈ ਸੀ ਪਰ ਬੋਰਡ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕੀਤਾ ਸੀ।

ਵੀਰਵਾਰ ਨੂੰ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਹੈ, 'ਫਿਲ ਸਿਮੰਸ ਕੰਮ 'ਤੇ ਵਾਪਸ ਆ ਗਏ ਹਨ। ਵੈਸਟਇੰਡੀਜ਼ ਦੇ ਮੁੱਖ ਕੋਚ ਆਪਣੇ ਜ਼ਰੂਰੀ ਕੁਆਰੰਟਾਈਨ ਤੇ ਕੋਵਿਡ-19 ਦੇ ਪ੍ਰੀਖਣ ਤੋਂ ਬਾਅਦ ਵੀਰਵਾਰ ਨੂੰ ਆਪਣੇ ਖਿਡਾਰੀਆਂ ਨਾਲ ਮੈਦਾਨ 'ਚ ਵਾਪਸ ਆਏ। ਉਹ ਵਾਰਮ ਅਪ ਤੇ ਪ੍ਰੀ-ਮੈਚ ਦੀਆਂ ਤਿਆਰੀਆਂ ਦਾ ਹਿੱਸਾ ਸੀ ਕਿਉਂਕਿ ਵੈਸਟਇੰਡੀਜ਼ ਨੇ ਮੈਨਚੇਸਟਰ ਦੇ ਓਲਡ ਟਰੈਫਰਡ 'ਚ ਆਪਣੇ ਚਾਰ ਦਿਨਾਂ ਦੇ ਵਾਰਮ ਅਪ ਮੈਚਾਂ ਨੂੰ ਜਾਰੀ ਰੱਖਿਆ।'

Posted By: Rajnish Kaur