ਨਵੀਂ ਦਿੱਲੀ, ਜੇਐਨਐਨ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਲੈ ਕੇ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਦੇ ਦੋ ਖਿਡਾਰੀ ਵਰੁਣ ਚਕਰਵਰਤੀ ਤੇ ਸੰਦੀਪ ਵਾਰੀਅਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਬਾਅਦ ਚੇਨੱਈ ਸੁਪਰ ਕਿੰਗਜ਼ ਦੇ ਗੇਂਦਬਾਜ਼ ਕੋਚ ਐਲ ਬਾਲਾਜੀ ਵੀ ਕੋਰੋਨਾ ਸੰਕ੍ਰਮਿਤ ਪਾਏ ਗਏ। ਹੁਣ ਖਬਰ ਹੈ ਕਿ ਦਿੱਲੀ ਹਾਈ ਕੋਰਟ 'ਚ ਟੂਰਨਾਮੈਂਟ ਦੇ ਮੁਕਾਬਲਿਆਂ 'ਤੇ ਰੋਕ ਲਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ।

ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਕੀਤੀ ਗੀ ਹੈ ਜਿਸ 'ਚ ਟੂਰਨਾਮੈਂਟ ਦੇ ਮੁਕਾਬਲਿਆਂ 'ਤੇ ਤੁਰੰਤ ਲਾਉਣ ਦੀ ਗੁਜਾਰਿਸ਼ ਕੀਤੀ ਗਈ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਚੀਜ਼ ਨੂੰ ਲੈ ਕੇ ਜਾਂਚ ਹੋਣ ਚਾਹੀਦੀ ਕਿ ਆਖਿਰ ਕੋਵਿਡ-19 ਦੀ ਮਹਾਮਾਰੀ ਦੌਰਾਨ ਆਖਰੀ ਸਿਹਤ 'ਤੇ ਖੇਡ ਨੂੰ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ।

ਵਕੀਲ ਕਰਨ ਸਿੰਘ ਤੇ ਸਮਾਜਿਕ ਵਰਕਰ ਇੰਦਰਮੋਹਨ ਸਿੰਘ ਨੇ ਇਹ ਪਟੀਸ਼ਨ ਦਾਇਰ ਕਰਵਾਈ ਹੈ। ਇਸ ਚੀਜ਼ ਨੂੰ ਲੈ ਕੇ ਅਦਾਲਤ ਆਦੇਸ਼ ਜਾਰੀ ਕਰਨ ਤੇ ਜਾਂਚ ਕਰਵਾਉਣ ਕਿ ਆਖਿਰ ਇਸ ਮੁਸ਼ਕਿਲ ਸਮੇਂ 'ਚ ਜਦੋਂ ਲੋਕ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਆਪਣੀ ਜਾਨ ਗਵਾ ਰਹੇ ਹਨ ਅਜਿਹੇ 'ਚ ਇਸ ਖੇਡ ਨੂੰ ਅਹਿਮੀਅਤ ਕਿਵੇਂ ਦਿੱਤੀ ਜਾ ਸਕਦੀ ਹੈ।

Posted By: Ravneet Kaur