ਕੋਲਕਾਤਾ (ਪੀਟੀਆਈ) : ਉਨ੍ਹਾਂ ਦੀ ਉਮਰ ਚਾਹੇ 48 ਸਾਲ ਹੋਵੇ ਪਰ ਮੁੰਬਈ ਦੇ ਲੈੱਗ ਸਪਿੰਨਰ ਪ੍ਰਵੀਣ ਤਾਂਬੇ ਖ਼ੁਦ ਨੂੰ 20 ਸਾਲ ਤੋਂ ਜ਼ਿਆਦਾ ਦਾ ਨਹੀਂ ਮੰਨਦੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਈਪੀਐੱਲ ਵਿਚ ਕੋਲਾਕਾਤਾ ਨਾਈਟਰਾਈਡਰਜ਼ (ਕੇਕੇਆਰ ਟੀਮ) ਵਿਚ ਆਪਣਾ ਪੂਰਾ ਤਜਰਬਾ ਤੇ ਊਰਜਾ ਲੈ ਕੇ ਆਉਣਗੇ। ਆਈਪੀਐੱਲ ਨਿਲਾਮੀ ਵਿਚ ਜਦ ਨੌਜਵਾਨਾਂ 'ਤੇ ਬੋਲੀ ਨਹੀਂ ਲੱਗੀ ਤਦ ਰਾਜਸਥਾਨ ਰਾਇਲਜ਼ ਦੇ ਇਸ ਸਾਬਕਾ ਲੈੱਗ ਸਪਿੰਨਰ ਨੂੰ ਕੇਕੇਆਰ ਨੇ ਉਨ੍ਹਾਂ ਦੀ ਮੁੱਢਲੀ ਕੀਮਤ 20 ਲੱਖ ਰੁਪਏ ਵਿਚ ਖ਼ਰੀਦਿਆ। ਤਾਂਬੇ ਨੇ ਕਿਹਾ ਕਿ ਮੈਂ ਅੱਜ ਵੀ ਇਸ ਮਾਨਸਿਕਤਾ ਨਾਲ ਖੇਡਦਾ ਹਾਂ ਜਿਵੇਂ ਮੈਂ 20 ਸਾਲ ਦਾ ਨੌਜਵਾਨ ਹਾਂ। ਮੈਂ ਆਪਣਾ ਸਾਰਾ ਤਜਰਬਾ ਤੇ ਊਰਜਾ ਟੀਮ ਵਿਚ ਲੈ ਕੇ ਆਵਾਂਗਾਂ। ਮੈ ਸਕਾਰਾਤਮਕਤਾ ਲੈ ਕੇ ਆਵਾਂਗਾ। ਮੈਂ ਜਾਣਦਾ ਹਾਂ ਕਿ ਜੇ ਮੈਂ ਟੀਮ ਦੇ ਨਾਲ ਰਿਹਾ ਤਾਂ ਅਜਿਹਾ ਕਰ ਸਕਦਾ ਹਾਂ। ਮੈਂ ਉਮਰ ਨੂੰ ਅੜਿੱਕਾ ਨਹੀਂ ਮੰਨਦਾ। ਉਨ੍ਹਾਂ ਨੇ ਕਿਹਾ ਕਿ ਲੋਕ ਬਹੁਤ ਗੱਲਾਂ ਕਰਦੇ ਹਨ ਪਰ ਮੈਂ ਆਪਣੇ ਕੰਮ 'ਤੇ ਧਿਆਨ ਦਿੰਦਾਂ ਹਾਂ। ਮੈਨੂੰ ਜੋ ਵੀ ਭੂਮਿਕਾ ਮਿਲੇਗੀ ਮੈਂ ਆਪਣੇ ਵੱਲੋਂ ਸੌ ਫ਼ੀਸਦੀ ਦੇਣ ਦੀ ਕੋਸ਼ਿਸ਼ ਕਰਾਂਗਾ।
20 ਸਾਲ ਵਾਲੀ ਊਰਜਾ ਲਿਆਵਾਂਗਾ : ਸਪਿੰਨਰ ਪ੍ਰਵੀਣ
Publish Date:Fri, 20 Dec 2019 08:03 PM (IST)

