ਜੇਐੱਨਐੱਨ, ਮੁੰਬਈ : ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ’ਚ ਸਟੈਂਡਬਾਏ ਦੇ ਰੂਪ ’ਚ ਸ਼ਾਮਲ ਗੁਜਰਾਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜਨ ਨਗਵਾਸਵਾਲਾ ਵਰਤਮਾਨ ’ਚ ਇਕਮਾਤਰ ਸਰਗਰਮ ਪਾਰਸੀ ਕ੍ਰਿਕਟਰ ਹਨ, ਜੋ ਘਰੇਲੂ ਕ੍ਰਿਕਟ ’ਚ ਖੇਡ ਰਹੇ ਹਨ ਤੇ ਆਪਣੀ ਰਫ਼ਤਾਰ ਲਈ ਪਛਾਣੇ ਜਾਂਦੇ ਹਨ। ਗੁਜਰਾਤ ਦੇ ਸੱਜੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਹਿਤੇਸ਼ ਮਜ਼ੂਮਦਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਗਵਾਸਵਾਲਾ 140 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ।

ਸੂਰਤ ਜਨਮੇ 23 ਸਾਲਾ ਤੇਜ਼ ਗੇਂਦਬਾਜ਼ ਨਗਵਾਸਵਾਲਾ ਨੂੰ ਸਟੈਂਡਬਾਏ ਦੇ ਰੂਪ ’ਚ ਭਾਰਤੀ ਟੀਮ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਮਜ਼ੂਮਦਾਰ ਨੇ ਕਿਹਾ ਕਿ ਉਹ ਵਲਸਾਡ ਜ਼ਿਲ੍ਹਾ ਕ੍ਰਿਕਟਰ ਸੰਘ ਦੀ ਅਗਵਾਈ ਕਰਦੇ ਹਨ, ਜੋ ਗੁਜਰਾਤ ਕ੍ਰਿਕਟ ਸੰਘ ਨਾਲ ਸਬੰਧਤ ਹਨ। ਉਨ੍ਹਾਂ ਨੇ ਅੰਡਰ-19, ਅੰਡਰ-23 ’ਚ ਚੰਗਾ ਪ੍ਰਦਰਸ਼ਨ ਕੀਤਾ ਤੇ ਤਿੰਨ ਸਾਲ ਪਹਿਲਾਂ ਰਣਜੀ ਟਰਾਫੀ ’ਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 140 ਕਿੱਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗੇਂਦਬਾਜ਼ੀ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਸ ਕੋਲ ਸਮਰੱਥਾ ਸੀ ਤੇ ਫਿਰ ਉਨ੍ਹਾਂ ਨੇ ਖੇਡ ਕੇ ਸੁਧਾਰ ਕੀਤਾ। ਹੁਣ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨੇ ਦੋ ਸੈਸ਼ਨਾਂ ’ਚ 23 ਤੇ 40 ਵਿਕਟਾਂ ਲਈਆਂ ਹਨ।

Posted By: Sunil Thapa