ਨਵੀਂ ਦਿੱਲੀ : ਆਈਸੀਸੀ ਕ੍ਰਿਕਟ ਵਰਲਡ ਕੱਪ 2018 ਸ਼ੁਰੂ ਹੋਣ 'ਚ ਹਾਲੇ ਸਾਢੇ ਤਿੰਨ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਅਜਿਹੇ 'ਚ ਭਾਰਤੀ ਟੀਮ ਦੇ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਨੇ ਵਿਸ਼ਵ ਕੱਪ ਟੀਮ 'ਚ ਰਿਸ਼ਵ ਪੰਤ ਨੂੰ ਸ਼ਾਮਿਲ ਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਸਾਦ ਨੇ ਕਿਹਾ ਕਿ ਪੰਤ ਦੇ ਫਾਰਮ ਨੇ ਚੰਗਾ ਸਿਰਦਰਦ ਪੈਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ 'ਚ ਪੰਤ ਨੂੰ ਬਤੌਰ ਬੱਲੇਬਾਜ ਟੀਮ ਦੇ ਨਾਲ ਭੇਜਿÎਆ ਜਾ ਸਕਦਾ ਹੈ।

ਨਿਊਜ਼ੀਲੈਂਡ ਖ਼ਿਲਾਫ਼ ਟੀ20 ਸੀਰੀਜ਼ ਦੌਰਾਨ ਭਾਰਤੀ ਟੀਮ ਤਿੰਨ ਵਿਕੇਟਕੀਪਰਾਂ ਨਾਲ ਖੇਡ ਰਹੀ ਸੀ। ਇਸ ਸੀਰੀਜ਼ 'ਚ ਮਹਿੰਦਰ ਸਿੰਘ ਧੋਨੀ ਵਿਕੇਟਕੀਪਰ ਅਤੇ ਦਿਨੇਸ਼ ਕਾਰਤਿਕ ਅਕੇ ਰਿਸ਼ਭ ਪੰਤ ਬਤੌਰ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਖੇਡ ਰਹੇ ਸਨ।

ਵਿਕੇਟਕੀਪਰ ਦੇ ਤੌਰ 'ਤੇ ਧੋਨੀ ਪਹਿਲੀ ਪਸੰਦ

ਪ੍ਰਸਾਦ ਨੇ ਕਿਹਾ ਕਿ ਸੀਮਿਤ ਓਵਰਾਂ ਦੇ ਕ੍ਰਿਕਟ 'ਚ ਵਿਕੇਟਕੀਪਰ ਦੇ ਤੌਰ 'ਤੇ ਧੋਨੀ ਪਹਿਲੀ ਪਸੰਦ ਹੈ। ਕਾਤ੍ਰਿਕ ਨੇ ਖ਼ੁਦ ਨੂੰ ਇਕ ਲੋਅਰ ਮਿਡਲ ਆਰਡਰ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਸਥਾਪਿਤ ਕਰ ਲਿਆ ਹੈ। ਉਹ ਕਿਸੇ ਵੀ ਪੱਧਰ 'ਤੇ ਬੱਲੇਬਾਜ਼ੀ ਕਰਨ ਦੇ ਕਾਬਿਲ ਹਨ। ਹਾਲਾਂਕਿ ਪੰਤ ਨੇ ਸਿਰਫ਼ ਤਿੰਨ ਵਨਡੇ ਮੈਚ ਖੇਡੇ ਹਨ, ਪਰ ਉਨ੍ਹਾਂ ਦੀ ਲੰਬੇ ਸ਼ਾਰਟ ਮਾਰਨ ਦੀ ਕਾਬਲੀਅਤ ਅਤੇ ਟੈਸਟ ਕ੍ਰਿਕੇਟ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਵਿਸ਼ਵਕੱਪ ਟੀਮ ਦੀ ਦੌੜ 'ਚ ਸ਼ਾਮਲ ਹੋ ਗਏ ਹਨ।

ਇਸ ਟੂਰਨਾਮੈਂਟ ਦੌਰਾਨ ਮੈਦਾਨ 'ਚ ਚੱਕਰ ਖਾ ਕੇ ਡਿੱਗਿਆ ਆਸਟ੍ਰੇਲੀਆਈ ਗੇਂਦਬਾਜ਼

ਪ੍ਰਸਾਦ ਨੇ ਕਿਹਾ, 'ਬਿਨਾਂ ਕਿਸੇ ਸ਼ੱਕ ਦੇ ਉਹ ਰੇਸ 'ਚ ਹਨ, ਉਹ ਸਾਡੇ ਲਈ ਪਾਜ਼ੀਟਿਵ ਅਪ੍ਰੋਚ ਵਾਲਾ ਖਿਡਾਰੀ ਹੈ। ਪਿਛਲੇ ਇਕ ਸਾਲ 'ਚ ਉਸਨੇ ਜਿਸ ਤਰ੍ਹਾਂ ਦਾ ਵੀ ਪ੍ਰਦਰਸ਼ਨ ਕੀਤਾ ਹੈ ਉਹ ਸ਼ਾਨਦਾਰ ਹੈ। ਹੁਣ ਅਸੀਂ ਜੋ ਚਾਹੁੰਦੇ ਹਾਂ ਉਹ ਬਸ ਇਨਾਂ ਕਿ ਉਹ ਪਰਿਪਕਤਾ ਦਿਖਾਏ। ਇਸ ਲਈ ਅਸੀਂ ਉਨ੍ਹਾਂ ਨੂੰ ਇੰਡੀਆ ਏ ਟੀਮ 'ਚ ਵੀ ਸ਼ਾਮਲ ਕਰ ਲਿਆ ਹੈ।'

ਵਿਜੈ ਸ਼ੰਕਰ ਅਤੇ ਅਜਿੰਕਿਆ ਰਹਾਣੇ ਵੀ ਰੇਸ 'ਚ

ਪ੍ਰਸਾਦ ਨੇ ਕਿਹਾ ਕਿ ਵਿਜੇ ਸ਼ੰਕਰ ਚੌਥੇ ਆਲਅਰਾਊਂਡ ਦੇ ਰੂਪ 'ਚ 20 ਖ਼ਿਡਾਰੀਆਂ ਦੀ ਲਿਸਟ 'ਚ ਸ਼ਾਮਲ ਹੈ, ਜਿਨਾਂ ਵਿਚੋਂ 15 ਦੀ ਚੋਣ ਕੀਤੀ ਜਾਂਦੀ ਹੈ। ਪ੍ਰਸਾਦ ਨੇ ਸ਼ੰਕਰ 'ਤੇ ਕਿਹਾ, 'ਉਸ ਨੂੰ ਜੋ ਵੀ ਮੌਕੇ ਮਿਲੇ ਹਨ, ਉਸ ਨੇ ਉੱਥੇ ਖ਼ੁਦ ਨੂੰ ਸਾਬਤ ਕੀਤਾ ਹੈ। ਅਸੀਂ ਉਸਨੂੰ ਪਿਛਲੇ ਦੋ ਸਾਲਾਂ 'ਚ ਇੰਡੀਆ ਏ ਦੇ ਦੌਰਿਆਂ ਦੇ ਨਾਲ ਤਿਆਰ ਕੀਤਾ ਹੈ। ਸਾਨੂੰ ਦੇਖਣਾ ਪਵੇਗਾ ਕਿ ਉਹ ਟੀਮ 'ਚ ਕਿਥੇ ਫਿਟ ਬੈਠਦਾ ਹੈ।'

ਇਹ ਵੀ ਪੜ੍ਹੋ

ਇੱਕ ਸਾਲ ਪਹਿਲਾਂ ਦੱਖਣ ਅਫਰੀਕਾ ਖ਼ਿਲਾਫ਼ ਆਖ਼ਰੀ ਵਾਰ ਵਨਡੇ ਖੇਡਣ ਵਾਲੇ ਅੰਜਿਕਏ ਰਹਾਣੋ ਨੂੰ ਲੈ ਕੇ ਵੀ ਮੁੱਖ ਚੋਣਕਰਤਾ ਨੇ ਸੰਭਾਵਨਾ ਪ੍ਰਗਟਾਈ ਹੈ। ਦਰਅਸਲ ਰਹਾਣੋ ਨੇ ਇਸ ਸੀਰੀਜ਼ ਲਿਸਟ ਏ ਕ੍ਰਿਕਟ 'ਚ ਖੇਡੀਆਂ 11 ਪਾਰੀਆਂ ਵਿਚੋਂ 74.62 ਦੇ ਬਿਹਤਰੀਨ ਔਸਤ ਤੋਂ 597 ਰਨ ਬਣਾਏ ਹਨ। ਇਸ ਵਿਚੋਂ ਦੋ ਸ਼ਤਕ ਅਤੇ ਤਿੰਨ ਅੱਧ ਸ਼ਤਕ ਵੀ ਸ਼ਾਮਲ ਹਨ। ਇਸ ਵਿਚੋਂ ਦੋ ਅੱਧ ਸ਼ਤਕ ਤਾਂ ਇੰਡੀਆ ਲਈ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੌਰਾਨ ਆਏ ਹਨ। ਕੇਐੱਲ ਰਾਹੁਲ ਦੇ ਟੀਮ ਤੋਂ ਬਾਹਰ ਹੋਣ ਅਤੇ ਉਨ੍ਹਾਂ ਦੀ ਗਿਣਤੀ ਫਾਰਮ ਕਾਰਨ ਰਹਾਣੋ ਨੂੰ ਬੈਕਅੱਪ ਓਪਨਰ ਦੇ ਰੂਪ 'ਚ ਟੀਮ 'ਚ ਸ਼ਾਮਲ ਹੋ ਸਕਦੇ ਹਨ।

ਇੰਗਲੈਂਡ 'ਚ ਹੋਵੇਗਾ ਵਿਸ਼ਵਕੱਪ

ਦੱਸ ਦਈਏ ਕਿ ਇਸ ਸਾਲ 30 ਮਈ ਤੋਂ ਇੰਗਲੈਂਡ 'ਚ ਕ੍ਰਿਕਟ ਖੇਡਿਆ ਜਾਣਾ ਹੈ। ਭਾਰਤ ਦਾ ਪਹਿਲਾਂ ਮੈਚ 5 ਜੂਨ ਨੂੰ ਦੱਖਣ ਅਫਰੀਕਾ ਦੇ ਨਾਲ ਸਾਓਥੇਮਪਟਨ 'ਚ ਹੋਵੇਗਾ। ਵਿਸ਼ਵਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਖੇਡਿਆ ਜਾਵੇਗਾ।

Posted By: Seema Anand