ਲੰਡਨ (ਏਜੰਸੀ) : ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੇ ਸਵੀਕਾਰ ਕੀਤਾ ਪੰਜਵੇਂ ਐਸੇਜ਼ ਟੈਸਟ ਵਿਚ ਦੋ ਵਾਰ ਡੀਆਰਐੱਸ (ਅੰਪਾਇਰਾਂ ਦੀ ਸਮੀਖਿਆ ਪ੍ਰਣਾਲੀ) ਦਾ ਇਸਤੇਮਾਲ ਨਹੀਂ ਕਰਨਾ ਨਿਰਾਸ਼ਾਜਨਕ ਹੈ ਕਿਉਂਕਿ ਦੋਵਾਂ ਤੋਂ ਹੀ ਉਨ੍ਹਾਂ ਨੂੰ ਵਿਕਟਾਂ ਮਿਲ ਸਕਦੀਆਂ ਸਨ। ਇੰਗਲੈਂਡ ਦੀ ਟੀਮ ਸੀਰੀਜ਼ 2-2 ਨਾਲ ਬਰਾਬਰ ਕਰਨ ਦੀ ਕੋਸ਼ਿਸ਼ ਵਿਚ ਹੈ।


ਸ਼ਨਿਚਰਵਾਰ ਨੂੰ ਮੈਚ ਦੇ ਤੀਜੇ ਦਿਨ ਓਵਲ ਵਿਚ ਪੇਨ ਦੀ ਗਲਤਫਹਿਮੀ ਕਾਰਨ ਆਸਟ੍ਰੇਲੀਆਈ ਟੀਮ ਨੂੰ ਨੁਕਸਾਨ ਹੋਇਆ। ਜੋ ਡੇਨਲੀ ਜਦ 54 ਦੌੜਾਂ 'ਤੇ ਸਨ, ਉਦੋਂ ਉਹ ਮਿਸ਼ੇਲ ਮਾਰਸ਼ ਦੀ ਗੇਂਦ 'ਤੇ ਲੱਤ ਅੜਿੱਕਾ ਆਊਟ ਹੁੰਦੇ ਪਰ ਆਸਟ੍ਰੇਲੀਆ ਨੇ ਨਾਟਆਊਟ ਦੇ ਫ਼ੈਸਲੇ ਦੀ ਸਮੀਖਿਆ ਨਹੀਂ ਕਰਨ ਦਾ ਬਦਲ ਚੁਣਿਆ ਅਤੇ ਉਨ੍ਹਾਂ ਨੇ 94 ਦੌੜਾਂ ਬਣਾਈਆਂ। ਬਾਅਦ ਵਿਚ ਕਪਤਾਨ ਅਤੇ ਵਿਕਟਕੀਪਰ ਪੇਨ ਨੇ ਜੋਸ ਬਟਲਰ ਦੇ ਲੱਤ ਅੜਿੱਕਾ ਦੀ ਅਪੀਲ 'ਤੇ ਨਾਟਆਊਟ ਦੇ ਫ਼ੈਸਲੇ ਦੀ ਸਮੀਖਿਆ ਨਹੀਂ ਕਰਵਾਉਣਾ ਦਾ ਫ਼ੈਸਲਾ ਕੀਤਾ, ਜਦਕਿ ਰੀਪਲੇਅ ਵਿਚ ਦਿਸ ਰਿਹਾ ਸੀ ਕਿ ਨਾਥਨ ਲਿਓਨ ਦੀ ਗੇਂਦ ਸਟੰਪ ਹਿਟ ਕਰਦੀ। ਬਟਲਰ ਉਦੋਂ 19 ਦੌੜਾਂ 'ਤੇ ਸਨ ਅਤੇ ਉਨ੍ਹਾਂ ਨੇ 47 ਦੌੜਾਂ ਬਣਾਈਆਂ ਸਨ। ਪੇਨ ਨੇ ਕਿਹਾ ਕਿ ਮੈਂ ਫ਼ੈਸਲਾ ਨਹੀਂ ਕਰ ਸਕਿਆ। ਪਤਾ ਨਹੀਂ ਕੀ ਕਹਾਂ। ਅਸੀਂ ਗਲਤ ਫ਼ੈਸਲੇ ਲਏ।

Posted By: Susheel Khanna