ਲਾਹੌਰ, ਜੇਐੱਨਐੱਨ : Eng vs Pak Series ਪਾਕਿਸਤਾਨ ਕੈਬਨਿਟ ਨੇ ਮੌਜੂਦਾ ਰਾਜਨੀਤਿਕ ਤਣਾਅ ਦੇ ਕਾਰਨ ਆਗਾਮੀ ਪਾਕਿਸਤਾਨ ਬਨਾਮ ਇੰਗਲੈਂਡ ਕ੍ਰਿਕਟ ਸੀਰੀਜ਼ ਦੇ ਲਾਈਵ ਪ੍ਰਸਾਰਣ ਲਈ ਇਕ ਭਾਰਤੀ ਕੰਪਨੀ ਦੇ ਨਾਲ ਸੰਪਰਕ ਕਰਨ ਦੇ ਪ੍ਰਸਤਾਵ ਨੂੰ ਮੰਗਲਵਾਰ ਨੂੰ ਖਾਰਿਜ ਕਰ ਦਿੱਤਾ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕੈਬਨਿਟ ਬੈਠਕ ਤੋਂ ਬਾਅਦ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਟੈਲੀਵਿਜ਼ਨ ਨੇ ਸਰਕਾਰ ਨਾਲ ਮੈਚਾਂ ਦੇ ਪ੍ਰਸਾਰਣ ਲਈ ਸਟਾਰ ਤੇ ਸੋਨੀ ਦੇ ਨਾਲ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਬੇਨਤੀ ਕੀਤੀ ਹੈ।

ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ, ਭਾਰਤ ਦੇ ਨਾਲ ਸਾਡੇ ਸਬੰਧ ਤਦ ਤਕ ਬਰਾਬਰ ਨਹੀਂ ਹੋ ਸਕਦੇ ਜਦ ਤਕ ਉਨ੍ਹਾਂ ਐਕਸ਼ਨਜ਼ ਨੂੰ ਵਾਪਸ ਨਹੀਂ ਲਿਆ ਜਾਂਦਾ। ਫਵਾਦ ਚੌਧਰੀ ਨੇ ਕਿਹਾ ਹੈ ਕਿ ਦੱਖਣੀ ਏਸ਼ੀਆ ਲਈ ਸਾਰੀ ਕ੍ਰਿਕਟ ਸਮੱਗਰੀ ’ਤੇ ਸਟਾਰ ਤੇ ਸੋਨੀ ਦਾ ਏਕਾਧਿਕਾਰ ਹੈ ਤੇ ਕਿਸੇ ਵੀ ਭਾਰਤੀ ਕੰਪਨੀ ਦੇ ਨਾਲ ਸਮਝੌਤੇ ਦੀ ਗੈਰ-ਹਾਜ਼ਰੀ ਦੇ ਕਾਰਨ, ਇੰਗਲੈਂਡ ਬਨਾਮ ਪਾਕਿਸਤਾਨ ਸੀਰੀਜ਼ ਪਾਕਿਸਤਾਨ ’ਚ ਪ੍ਰਸਾਰਿਤ ਨਹੀਂ ਕੀਤੀ ਜਾਵੇਗੀ।

Posted By: Sarabjeet Kaur