ਕ੍ਰਾਈਸਟਚਰਚ (ਪੀਟੀਆਈ) : ਪਾਕਿਸਤਾਨ ਦੇ ਛੇ ਕ੍ਰਿਕਟਰ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ ਤੇ ਨਿਊਜ਼ੀਲੈਂਡ ਕ੍ਰਿਕਟ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਪ੍ਰਰੋਟੋਕਾਲ ਨੂੰ ਤੋੜਿਆ ਹੈ। ਹੁਣ ਉਨ੍ਹਾਂ ਨੂੰ ਕੁਝ ਸਮਾਂ ਕੁਆਰੰਟਾਈਨ ਵਿਚ ਰਹਿਣਾ ਪਵੇਗਾ ਜਿਸ ਨਾਲ ਉਹ ਅਭਿਆਸ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਇਕ ਆਖ਼ਰੀ ਚਿਤਾਵਨੀ ਵੀ ਦਿੱਤੀ ਗਈ ਹੈ। ਬਾਬਰ ਆਜ਼ਮ ਦੀ ਅਗਵਾਈ ਵਿਚ 53 ਮੈਂਬਰੀ ਪਾਕਿਸਤਾਨੀ ਟੀਮ ਮੰਗਲਵਾਰ ਨੂੰ ਨਿਊਜ਼ੀਲੈਂਡ ਪੁੱਜੀ ਤੇ 14 ਦਿਨ ਦੇ ਕੁਆਰੰਟਾਈਨ ਵਿਚ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਇਨ੍ਹਾਂ ਛੇ ਵਿਚੋਂ ਦੋ ਨਤੀਜੇ ਪੁਰਾਣੇ ਤੇ ਚਾਰ ਨਵੇਂ ਮਾਮਲੇ ਹਨ। ਇਸ ਵਿਚ ਖਿਡਾਰੀਆਂ ਦਾ ਨਾਂ ਨਹੀਂ ਖੋਲਿ੍ਆ ਗਿਆ ਹੈ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਕੁਆਰੰਟਾਈਨ ਕੇਂਦਰ ਭੇਜ ਦਿੱਤਾ ਗਿਆ ਹੈ। ਪਾਕਿਸਤਾਨ ਨੇ ਇੱਥੇ ਤਿੰਨ ਟੀ-20 ਤੇ ਦੋ ਟੈਸਟ ਮੈਚ ਖੇਡਣੇ ਹਨ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਪਾਕਿਸਤਾਨੀ ਟੀਮ ਿਫ਼ਲਹਾਲ ਅਭਿਆਸ ਨਹੀਂ ਕਰ ਸਕੇਗੀ। ਜਾਂਚ ਪੂਰੀ ਹੋਣ ਤਕ ਅਭਿਆਸ 'ਤੇ ਰੋਕ ਲਾ ਦਿੱਤੀ ਗਈ ਹੈ।