ਪਾਕਿਸਤਾਨ : ਵਰਲਡ ਕੱਪ ਦੇ ਸਭ ਤੋਂ ਰੋਚਕ ਮੁਕਾਬਲੇ ਯਾਨੀ ਪਾਕਿਸਤਾਨ ਤੇ ਭਾਰਤ ਦੇ ਮੈਚ ਤੋਂ ਪਹਿਲਾਂ ਪਾਕਿਸਤਾਨੀ ਚੈਨਲਾਂ ਨੇ ਇਕ ਇਸ਼ਤਿਹਾਰ ਬਣਾਇਆ ਹੈ। ਜਿਸ 'ਚ ਵਿੰਗ ਕਮਾਡਰ ਅਭਿਨੰਦਨ ਵਰਧਮਾਨ ਵਰਗਾ ਡੁਪਲੀਕੇਟ ਕੈਰੇਕਟਰ ਹੈ। ਇਹ ਇਸ਼ਤਿਹਾਰ 33 ਸੈਕੰਡ ਦਾ ਹੈ। ਜਿਸ 'ਚ ਇਕ ਸ਼ਖ਼ਸ ਅਭਿਨੰਦਨ ਦੀ ਨਕਲ ਉਤਾਰ ਰਿਹਾ ਹੈ। ਇਸ ਸ਼ਖ਼ਸ ਨੇ ਅਭਿਨੰਦਨ ਵਰਗੀਆਂ ਮੁੱਛਾਂ ਰੱਖੀਆਂ ਹਨ। ਹਾਲਾਂਕਿ ਉਸ ਨੇ ਫੌਜ ਦੀ ਵਰਦੀ ਦੀ ਥਾਂ ਭਾਰਤੀ ਕ੍ਰਿਕਟਰ ਟੀਮ ਦੀ ਟੀ-ਸ਼ਰਟ ਪਹਿਣ ਰੱਖੀ ਹੋਈ ਹੈ।

ਇਸ਼ਤਿਹਾਰ 'ਚ ਦਿਖਾਇਆ ਗਿਆ ਹੈ ਕਿ ਅਭਿਨੰਦਨ ਦੇ ਡੁਪਲੀਕੇਟ ਤੋਂ ਭਾਰਤੀ ਟੀਮ ਦੇ ਪਲੇਇੰਗ-11 ਬਾਰੇ 'ਚ ਪੁੱਛਿਆ ਜਾਂਦਾ ਹੈ ਤਾਂ ਉਹ ਅਭਿਨੰਦਨ ਦੀ ਤਰ੍ਹਾਂ ਕਹਿੰਦਾ ਹੈ, 'ਮਾਫ ਕਰੋ, ਮੈਂ ਤੁਹਾਨੂੰ ਇਹ ਦੱਸ ਨਹੀਂ ਸਕਦਾ। ਨਾਲ ਹੀ ਉਹ ਵਿਅਕਤੀ ਉਸੇ ਤਰ੍ਹਾਂ ਚਾਅ ਪੀਂਦਾ ਹੈ ਜਿਸ ਤਰ੍ਹਾਂ ਅਭਿਨੰਦਨ ਦਾ ਵੀਡੀਓ ਵਾਇਰਲ ਹੋਇਆ ਸੀ।'

ਭਾਰਤ ਤੇ ਪਾਕਿਸਤਾਨ ਵਿਚਕਾਰ ICC World Cup 2019 ਮੈਚ 16 ਜੂਨ ਨੂੰ ਖੇਡਿਆ ਜਾਵੇਗਾ। ਇਸ ਦਾ ਆਯੋਜਨ ਇੰਗਲੈਂਡ ਵੱਲੋਂ ਕੀਤਾ ਜਾ ਰਿਹਾ ਹੈ। ਇਸ਼ਤਿਹਾਰ 'ਚ ਅੱਗੇ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਦੂਜਾ ਕੈਰੇਕਟਰ ਜੋ ਅਭਿਨੰਦਨ ਦੇ ਡੁਪਲੀਕੇਟ ਤੋਂ ਸਵਾਲ ਕਰ ਰਿਹਾ ਹੈ ਉਹ ਉਸ ਨੂੰ ਉੱਥੋਂ ਦੀ ਜਾਨ ਨੂੰ ਕਹਿੰਦਾ ਹੈ। ਜਿਵੇਂ ਹੀ ਉਹ ਜਾਨ ਲੱਗਾ ਹੁੰਦਾ ਹੈ ਤਾਂ ਦੂਜਾ ਵਿਅਕਤੀ ਉਸ ਦਾ ਹੱਥ ਫੜ ਲੈਂਦਾ ਹੈ ਤੇ ਪੁੱਛਦਾ ਹੈ ਕਿ ਕੱਪ ਲੈ ਕੇ ਕਿੱਧੇ ਜਾ ਰਹੇ ਹੋ। ਉੱਥੇ ਦੂਜੇ ਪਾਸੇ ਪਾਕਿਸਤਾਨ ਕ੍ਰਿਕਟਰ ਟੀਮ ਦੇ ਮੈਨੇਜ਼ਰ ਤਲਤ ਅਲੀ ਨੇ ਮੀਡੀਆ 'ਚ ਆਏ ਇਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ।

ਇਸ ਨੂੰ ਲੈ ਕੇ ਟਵਿੱਟਰ 'ਤੇ ਲੋਕ ਵੱਖ-ਵੱਖ ਪ੍ਰਤੀਕੀਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਪਾਕਿਸਤਾਨ ਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਿਸ ਤਰ੍ਹਾਂ ਸਾਡੇ ਹੀਰੋ ਦਾ ਮਜ਼ਾਕ ਉਡਾ ਰਹੇ ਹਨ। ਇਕ ਹੋਰ ਨੇ ਲਿਖਿਆ ਕਿ ਪਾਕਿਸਤਾਨ ਨੂੰ ਇਸ ਤਰ੍ਹਾਂ ਅਭਿਨੰਦਨ ਦੀ ਨਕਲ ਨਹੀਂ ਕਰਨੀ ਚਾਹੀਦੀ ਸੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਉਹ ਬਸ ਚਾਅ ਦਾ ਕੱਪ ਹੀ ਜਿੱਤ ਸਕਦੇ ਹਨ।

Posted By: Amita Verma