ਨਵੀਂ ਦਿੱਲੀ, ਸਪੋਰਟਸ ਡੈਸਕ : ਪਾਕਿਸਤਾਨ ਦੇ ਖਿਲਾਫ ਆਪਣਾ ਡੈਬਿਊ ਕਰਨ ਵਾਲੇ ਇੰਗਲੈਂਡ ਦੇ ਵਿਸਫੋਟਕ ਬੱਲੇਬਾਜ਼ ਲਿਆਮ ਲਿਵਿੰਗਸਟਨ ਸੱਟ ਕਾਰਨ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਪਹਿਲੇ ਟੈਸਟ ਦੌਰਾਨ ਉਸ ਦੇ ਸੱਜੇ ਗੋਡੇ ਦੀ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਬਾਕੀ ਮੈਚ ਨਹੀਂ ਖੇਡ ਸਕਣਗੇ।

ਟੈਸਟ ਮੈਚ ਦੇ ਦੂਜੇ ਦਿਨ ਫੀਲਡਿੰਗ ਕਰਦੇ ਸਮੇਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਇਹੀ ਕਾਰਨ ਹੈ ਕਿ ਪਾਕਿਸਤਾਨ ਦੀ ਬੱਲੇਬਾਜ਼ੀ ਦੌਰਾਨ ਉਹ ਮੈਦਾਨ 'ਚ ਨਜ਼ਰ ਨਹੀਂ ਆਏ ਪਰ ਜਦੋਂ ਇੰਗਲੈਂਡ ਦੀ ਟੀਮ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਆਈ ਤਾਂ ਲਿਵਿੰਗਟਨ ਨੇ 7 ਦੌੜਾਂ ਬਣਾਈਆਂ।

Posted By: Tejinder Thind