ਜੇਐੱਨਐੱਨ, ਨਵੀਂ ਦਿੱਲੀ : ਆਈਪੀਐੱਲ 2020 'ਚ ਓਪਨਰ ਬੱਲੇਬਾਜ਼ ਮਯੰਕ ਅਗਰਵਾਲ ਨੇ ਆਰੇਂਜ ਕੈਪ 'ਤੇ ਕਬਜ਼ਾ ਕਰ ਲਿਆ। ਉਹ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਆਪਣੇ ਕਪਤਾਨ ਤੇ ਸਾਥੀ ਬੱਲੇਬਾਜ਼ ਕੇਐੱਲ ਰਾਹੁਲ ਨੂੰ ਪਿੱਛੇ ਛੱਡ ਕੇ ਪਹਿਲੇ ਸਥਾਨ 'ਤੇ ਪਹੁੰਚ ਗਏ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪਰਪਲ ਕੈਪ 'ਤੇ ਕਬਜ਼ਾ ਕਰ ਲਿਆ ਹੈ। ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਅਗਰਵਾਲ ਨੇ 18 ਗੇਂਦਾਂ 'ਚ 25 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੂਰਨਾਮੈਂਟ 'ਚ ਉਨ੍ਹਾਂ ਦੇ ਚਾਰ ਮੈਂਚਾਂ 'ਚ 246 ਦੌੜਾਂ ਹੋ ਗਈਆਂ ਹਨ। ਉਥੇ ਮੈਚ 'ਚ 17 ਦੌੜਾਂ ਬਣਾਉਣ ਵਾਲੇ ਕੇਐੱਲ ਰਾਹੁਲ ਮੈਚਾਂ 'ਚ 239 ਦੌੜਾਂ ਬਣਾ ਕੇ ਦੂਸਰੇ ਸਥਾਨ 'ਤੇ ਹਨ। ਚੇਨਈ ਸੁਪਰ ਕਿੰਗਸ ਦੇ ਫਾਫ ਡੁ ਪਲੇਸਿਸ (ਤਿੰਨ ਮੈਚਾਂ 'ਚ 173 ਦੌੜਾਂ) ਨਾਲ ਸੂਚੀ 'ਚ ਤੀਜੇ ਸਥਾਨ 'ਤੇ ਹਨ।

ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਪਰਪਲ ਕੈਪ ਕਿੰਗਸ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਕੋਲ ਪਹੁੰਚ ਗਈ ਹੈ। ਉਨ੍ਹਾਂ ਨੇ ਚਾਰ ਮੈਚਾਂ 'ਚ ਅੱਠ ਵਿਕਟਾਂ ਲਈਆਂ ਹਨ। ਮੁੰਬਈ ਖ਼ਿਲਾਫ਼ ਮੈਚ 'ਚ ਉਨ੍ਹਾਂ ਨੇ ਰੋਹਿਤ ਸ਼ਰਮਾ ਦਾ ਵਿਕਟ ਲਿਆ ਤੇ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ। ਉਨ੍ਹਾਂ ਨੇ ਇਸ ਦੌਰਾਨ ਦਿੱਲੀ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਦਾ ਨੂੰ ਪਿੱਛੇ ਛੱਡਿਆ। ਰਬਾਦਾ ਨੇ ਤਿੰਨ ਮੈਚਾਂ 'ਚ ਸੱਤ ਵਿਕਟ ਲਈਆਂ ਹਨ। ਉਥੇ ਚਾਰ ਮੈਚਾਂ 'ਚ ਛੇ ਵਿਕਟਾਂ ਲੈ ਕੇ ਮੁੰਬਈ ਇੰਡੀਅਨਸ ਦੇ ਰਾਹੁਲ ਚਹਿਰ ਇਸ ਮਾਮਲੇ 'ਚ ਤੀਸਰੇ ਸਥਾਨ 'ਤੇ ਹਨ। ਜ਼ਿਕਰਯੋਗ ਹੈ ਕਿ ਪਰਪਲ ਕੈਪ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਦੇ ਸਿਰ 'ਤੇ ਸਜਦੀ ਹੈ।

Posted By: Sunil Thapa